ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਨੋਰਾ ਫਤੇਹੀ ਅੱਜ ਕੱਲ੍ਹ ਸਟ੍ਰੀਟ ਡਾਂਸਰ ਫ਼ਿਲਮ ਦੀ ਸ਼ੂਟਿੰਗ ਚ ਰੁੱਝੀ ਹਨ। ਫ਼ਿਲਮ ਦਾ ਨਿਰਮਾਣ ਰੈਮੋ ਡਿਸੂਜ਼ਾ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਸ਼ਰਧਾ ਕਪੂਰ ਮਸ਼ਹੂਰ ਡਾਂਸਰ ਤੇ ਅਦਾਕਾਰਾ ਨੋਰਾ ਫਤੇਹੀ ਤੋਂ ਡਾਂਸ ਦਾ ਇਕ ਖ਼ਾਸ ਗੁਰ ਸਿੱਖ ਰਹੀ ਹਨ।
ਇਸ ਵੀਡੀਓ ਦੋਵੇਂ ਆਪਣੇ ਡਾਂਸ ਸਟੈਪ ਦਿਖਾਉਂਦੇ ਹਨ ਜਿਸ ਦੌਰਾਨ ਉਨ੍ਹਾਂ ਦਾ ਡਾਂਸ ਦੇਖ ਕੇ ਮੌਕੇ ਤੇ ਖੜ੍ਹੇ ਲੋਕ ਦੋਵਿਆਂ ਨੂੰ ਕਾਫੀ ਉਤਸ਼ਾਹਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਨੋਰਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਵੀਡੀਓ ਚ ਨੋਰਾ ਆਪਣੀ ਜੋੜੀਦਾਰ ਸ਼ਰਧਾ ਨੂੰ ਕਮਰ ਤੇ ਲੱਕ ਮਟਕਾਉਣ ਦੀ ਕਲਾ ਬਾਰੇ ਗੁਰ ਸਿਖਾ ਰਹੀ ਹਨ ਜਿਹੜਾ ਕਿ ਦੋਨਾਂ ਦੀ ਆਉਣ ਵਾਲੀ ਫ਼ਿਲਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਇਹ ਵੀਡੀਓ ਦੇਖਣ ਮਗਰੋਂ ਲੋਕ ਦੋਨਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਕਈ ਫ਼ੈਂਜ ਆਪੋ ਆਪਣੀਆਂ ਮਨਪਸੰਦ ਇਨ੍ਹਾਂ ਅਦਾਕਾਰਾਂ ਨੂੰ ਆਪਣੇ ਅੰਦਾਜ਼ ਆਪਣਾ ਪਿਆਰ ਪ੍ਰਗਟਾ ਰਹੇ ਹਨ। ਇਸ ਵੀਡੀਚ ਨੂੰ ਸੋਸ਼ਲ ਮੀਡੀਆ ਤੇ ਹਾਲੇ ਤਕ ਕਈ ਸੈਂਕੜੇ ਲੋਕ ਦੇਖ ਚੁੱਕੇ ਹਨ।
.