ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ ਇੱਕ ਸਾਲ ਬਾਅਦ ਤਲਾਕ ਲੈਣ ਜਾ ਰਹੀ ਹੈ ਇਹ ਮਸ਼ਹੂਰ ਅਦਾਕਾਰਾ

1 / 2ਵਿਆਹ ਦੇ ਇੱਕ ਸਾਲ ਬਾਅਦ ਤਲਾਕ ਲੈਣ ਜਾ ਰਹੀ ਹੈ ਇਹ ਮਸ਼ਹੂਰ ਅਦਾਕਾਰਾ

2 / 2ਵਿਆਹ ਦੇ ਇੱਕ ਸਾਲ ਬਾਅਦ ਤਲਾਕ ਲੈਣ ਜਾ ਰਹੀ ਹੈ ਇਹ ਮਸ਼ਹੂਰ ਅਦਾਕਾਰਾ

PreviousNext

ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਵੇਤਾ ਬਸੁ ਪ੍ਰਸਾਦ ਅਤੇ ਉਨ੍ਹਾਂ ਦੇ ਪਤੀ ਰੋਹਿਤ ਮਿੱਤਲ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ। ਇਸ ਜੋੜੇ ਨੇ ਬੀਤੇ ਸਾਲ 13 ਦਸੰਬਰ ਨੂੰ ਵਿਆਹ ਕਰਵਾਇਆ ਸੀ ਪਰ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਖਬਰ ਆਈ ਹੈ ਕਿ ਸ਼ਵੇਤਾ ਅਤੇ ਰੋਹਿਤ ਹੁਣ ਇਕੱਠੇ ਨਹੀਂ ਰਹਿਣਗੇ। ਸ਼ਵੇਤਾ ਨੇ ਇਕ ਪੋਸਟ ਲਿਖ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
 

ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਰੋਹਿਤ ਮਿੱਤਲ ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਦੱਸਿਆ ਕਿ ਕਈ ਮਹੀਨੇ ਸੋਚਣ ਤੋਂ ਬਾਅਦ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਇੱਕ ਲੰਬਾ ਨੋਟ ਲਿਖਦਿਆਂ ਸ਼ਵੇਤਾ ਨੇ ਆਪਣੀ ਸੁਨਹਿਰੀ ਯਾਦਾਂ ਲਈ ਰੋਹਿਤ ਨੂੰ ਧੰਨਵਾਦ ਦਿੰਦਿਆਂ ਉਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
 

 
 
 
 
 
 
 
 
 
 
 
 
 
 
 

A post shared by Shweta Basu Prasad (@shwetabasuprasad11) on

ਸ਼ਵੇਤਾ ਨੇ ਲਿਖਿਆ, "ਰੋਹਿਤ ਮਿੱਤਲ ਅਤੇ ਮੈਂ ਆਪਸੀ ਸਹਿਮਤੀ ਨਾਲ ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮਹੀਨਿਆਂ ਤੋਂ ਇਸ ਗੱਲ 'ਤੇ ਸੋਚਣ ਮਗਰੋਂ ਅਸੀ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਸਾਡੇ ਲਈ ਠੀਕ ਹੈ। ਹਰੇਕ ਕਿਤਾਬ ਨੂੰ ਉਸ ਦੇ ਕਵਰ ਤੋਂ ਜੱਜ ਨਹੀਂ ਕੀਤਾ ਜਾ ਸਕਦਾ। ਇਸ ਦਾ ਇਹ ਮਤਲਬ ਨਹੀਂ ਕਿ ਉਹ ਖਰਾਬ ਹਨ ਜਾਂ ਉਸ ਨੂੰ ਪੜ੍ਹਿਆ ਨਹੀਂ ਜਾ ਸਕਦਾ। ਕੁੱਝ ਚੀਜ਼ਾਂ ਹੁਣ ਵੀ ਵਧੀਆ ਤਰੀਕੇ ਨਾਲ ਅਧੂਰੀ ਛੱਡ ਦਿੱਤੀਆਂ ਹਨ। ਰੋਹਿਤ ਨਾਲ ਵਧੀਆ ਯਾਦਾਂ ਹਨ, ਜੋ ਮੈਨੂੰ ਪ੍ਰੇਰਿਤ ਕਰਨਗੀਆਂ।"
 

ਜ਼ਿਕਰਯੋਗ ਹੈ ਕਿ ਸ਼ਵੇਤਾ ਅਤੇ ਰੋਹਿਤ ਦੀ ਦੋਸਤੀ 5 ਸਾਲ ਪਹਿਲਾਂ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਦੋਵੇਂ ਦੋ ਸਾਲ ਤੱਕ ਲਿਵ ਇਨ 'ਚ ਰਹੇ ਅਤੇ ਸਾਲ 2017 'ਚ ਸਗਾਈ ਕਰ ਲਈ। ਦੋਹਾਂ ਦੀ ਮੁਲਾਕਾਤ ਫੈਂਟਮ ਫਿਲਮ ਦੌਰਾਨ ਹੋਈ ਸੀ ਅਤੇ ਇੱਥੋਂ ਹੀ ਉਨ੍ਹਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ।
 

ਸ਼ਵੇਤਾ ਨੇ ਬਤੌਰ ਚਾਈਲਡ ਆਰਟਿਸਟ ਸਾਲ 2002 'ਚ ਫਿਲਮ 'ਮਕੜੀ' ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਈ, ਜਿਨ੍ਹਾਂ 'ਚ 'ਇਕਬਾਲ', 'ਵਾਹ! ਲਾਈਫ ਹੋ ਤੋ ਐਸੀ' ਅਤੇ 'ਡਰਨਾ ਜਰੂਰੀ ਹੈ' ਸ਼ਾਮਲ ਹਨ। ਹਾਲ ਹੀ 'ਚ ਸ਼ਵੇਤਾ ਨੇ ਫਿਲਮ 'ਤਾਸ਼ਕੰਦ ਫਾਈਲਜ਼' ਵਿੱਚ ਆਪਣੀ ਅਦਾਕਾਰੀ ਨਾਲ ਵਾਹਵਾਹੀ ਖੱਟੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shweta Basu ends marriage after an year