ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਵੇਤਾ ਤਿਵਾੜੀ ਨੇ ਦੱਸਿਆ, ਆਨਸਕਰੀਨ ਕਿਸਿੰਗ ਸੀਨ 'ਤੇ ਕੀ ਸੀ ਬੇਟੀ ਦਾ ਪ੍ਰਤੀਕਰਮ

ਸ਼ੋਅ 'ਕਸੌਟੀ ਜ਼ਿੰਦਾਗੀ ਕੀ' ਨਾਲ ਮਸ਼ਹੂਰ ਹੋਈ ਸ਼ਵੇਤਾ ਤਿਵਾੜੀ ਜਲਦੀ ਹੀ ਵੈੱਬ ਸੀਰੀਜ਼ 'ਹਮ ਤੁਮ ਦੇਮ' ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ 'ਚ ਸ਼ਵੇਤਾ ਅਤੇ ਅਭਿਨੇਤਾ ਅਕਸ਼ੈ ਓਬਰਾਏ ਵਿਚਕਾਰ ਕਿਸਿੰਗ ਸੀਨ ਦੇਖਣ ਨੂੰ ਮਿਲੇ। ਇਸ ਟ੍ਰੇਲਰ 'ਚ ਸ਼ਵੇਤਾ ਦਾ ਹੁਣ ਤੱਕ ਬੋਲਡ ਸੀਨ ਵੇਖਣ ਨੂੰ ਮਿਲਿਆ ਸੀ।

 

ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਸ਼ਵੇਤਾ ਤੋਂ ਪੁੱਛਿਆ ਗਿਆ ਸੀ ਕਿ ਇਸ ਟ੍ਰੇਲਰ ਨੂੰ ਵੇਖ ਕੇ ਉਸ ਦੀ ਬੇਟੀ ਪਲਕ ਤਿਵਾੜੀ ਦਾ ਕੀ ਪ੍ਰਤੀਕਰਮ ਸੀ। ਇਸ ਲਈ ਸ਼ਵੇਤਾ ਨੇ ਕਿਹਾ, ਜਦੋਂ ਇਹ ਟ੍ਰੇਲਰ ਆਇਆ ਤਾਂ ਮੈਂ ਬਹੁਤ ਡਰੀ ਹੋਈ ਸੀ। 

 

ਮੈਂ ਕ੍ਰਿਏਟਿਵ ਟੀਮ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਇਹ ਕੀ ਹੈ। ਮੈਨੂੰ ਟ੍ਰੇਲਰ ਬਿਲਕੁਲ ਪਸੰਦ ਨਹੀਂ ਆਇਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਨੂੰ ਆਪਣੀ ਮਾਂ, ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਕਿਵੇਂ ਦਿਖਾਵਾਂਗੀ।

 

ਸ਼ਵੇਤਾ ਨੇ ਕਿਹਾ ਕਿ ਮੁੜ ਮੈਂ ਟ੍ਰੇਲਰ ਆਪਣੀ ਬੇਟੀ ਨੂੰ ਭੇਜਿਆ ਅਤੇ ਉਸ ਨੇ ਕਿਹਾ ਕਿ ਬਿਲਕੁੱਲ ਸਹੀ ਰਿਏਕਸ਼ਨ ਦੇਵੇ ਤਾਂ ਉਸ ਨੇ ਕਿਹਾ, ਵਾਓ ਮੋਮ ... ਇਹ ਬਹੁਤ ਚੰਗਾ ਅਤੇ ਸ਼ਾਨਦਾਰ ਹੈ।
ਸ਼ਵੇਤਾ ਨੇ ਮੁੜ ਅੱਗੇ ਦੱਸਿਆ, ਇਸ ਤੋਂ ਬਾਅਦ ਮੈਂ ਕ੍ਰਿਏਟਿਵ ਟੀਮ ਦੇ ਮੁੜ ਫ਼ੋਨ ਕੀਤਾ ਅਤੇ ਉਨ੍ਹਾਂ ਉੱਤੇ ਚਿਲਾਉਣ ਲਈ ਮਾਫੀ ਮੰਗੀ। ਇਸ ਤੋਂ ਬਾਅਦ ਮੈਂ ਖ਼ੁਦ ਟ੍ਰੇਲਰ ਸ਼ੇਅਰ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shweta Tiwari reveal how her daughter palak tiwari react on her onscreen kiss