ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਕੀਤਾ ਰੋਮਾਂਟਿਕ ਡਾਂਸ, ਵੀਡੀਓ ਵਾਇਰਲ

ਬਿੱਗ ਬੌਸ ਚ ਹਾਲ ਹੀ ਚ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਵਿਚਕਾਰ ਫਿਰ ਰੋਮਾਂਟਿਕ ਬੰਧਨ ਵੇਖਣ ਨੂੰ ਮਿਲਿਆ। ਦਰਅਸਲ, ਰੋਹਿਤ ਸ਼ੈੱਟੀ ਸ਼ਨਿੱਚਰਵਾਰ ਨੂੰ ਵੀਕੈਂਡ ਕਾ ਵਾਰ ਚ ਆਏ ਤੇ ਬਿੱਗ ਬੌਸ ਪਰਿਵਾਰ ਨੂੰ ਮਨੋਰੰਜਨ ਦੇ ਕਈ ਕੰਮ ਸੌਂਪੇ। ਰੋਹਿਤ, ਸਿਧਾਰਥ ਅਤੇ ਸ਼ਹਿਨਾਜ਼ ਤੋਂ ਰੋਮਾਂਟਿਕ ਡਾਂਸ ਕਰਾਉਂਦੇ ਹਨ। ਦੋਵੇਂ ਰੰਗ ਸ਼ਰਬਤੋਂ ਦੇ ਗਾਣੇ 'ਤੇ ਡਾਂਸ ਕਰਦੇ ਹਨ।

 

ਇਸ ਦੌਰਾਨ ਸ਼ਹਿਨਾਜ਼ ਲਗਾਤਾਰ ਸਿਧਾਰਥ ਨਾਲ ਰੋਮਾਂਟਿਕ ਪੋਜ਼ ਦਿੰਦੀ ਹਨ। ਪ੍ਰਸ਼ੰਸਕਾਂ ਨੂੰ ਦੋਵਾਂ ਦੇ ਇਸ ਡਾਂਸ ਨੂੰ ਵੇਖ ਕੇ ਕਾਫੀ ਮਜ਼ਾ ਆਇਆ। ਪ੍ਰਸ਼ੰਸਕਾਂ ਨੇ ਦੋਵਾਂ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਹੈ।

 

ਦੱਸ ਦੇਈਏ ਕਿ ਕਈ ਵਾਰ ਸਿਧਾਰਥ ਅਤੇ ਸ਼ਹਿਨਾਜ਼ ਵਿਚਾਲੇ ਡੂੰਘੀ ਦੋਸਤੀ ਹੁੰਦੀ ਹੈ ਤੇ ਕਈ ਵਾਰ ਉਹ ਇਕ ਦੂਜੇ ਨਾਲ ਬਹੁਤ ਲੜਦੇ ਹਨ। ਕੁਝ ਦਿਨ ਪਹਿਲਾਂ ਦੋਵਾਂ ਵਿਚਾਲੇ ਬਹੁਤ ਗੰਭੀਰ ਝਗੜਾ ਹੋ ਗਿਆ ਸੀ।

 

ਉਂਝ, ਰੋਹਿਤ ਸ਼ੈੱਟੀ ਨੇ ਸਿਧਾਰਥ-ਸ਼ਹਿਨਾਜ਼ ਦੇ ਨਾਲ ਹੀ ਮਧੁਰਿਮਾ ਤੁਲੀ-ਵਿਸ਼ਾਲ ਸਿੰਘ ਤੋਂ ਵੀ ਰੋਮਾਂਟਿਕ ਡਾਂਸ ਵੀ ਕਰਵਾਇਆ। ਦੋਵਾਂ ਨੇ ਕੋਰੀਓਗ੍ਰਾਫ ਕੀਤੇ ਬਿਨਾਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Siddharth Shukla and Shahnaz Gill performed romantic dance