ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਧਾਰਥ ਸ਼ੁਕਲਾ ਬਣੇ ‘ਬਿੱਗ ਬੌਸ–13’ ਦੇ ਜੇਤੂ

ਸਿਧਾਰਥ ਸ਼ੁਕਲਾ ਬਣੇ ‘ਬਿੱਗ ਬੌਸ–13’ ਦੇ ਜੇਤੂ

ਸਿਧਾਰਥ ਸ਼ੁਕਲਾ ਨੇ ਟੀਵੀ ਜਗਤ ਦੇ ਪ੍ਰਸਿੱਧ ਸ਼ੋਅ ‘ਬਿੱਗ ਬੌਸ’ ਦਾ 13ਵਾਂ ਸੀਜ਼ਨ ਜਿੱਤ ਲਿਆ ਹੈ। ਆਖ਼ਰ ’ਚ ਉਨ੍ਹਾਂ ਦੇ ਮੁਕਾਬਲੇ ਆਸਿਮ ਰਿਆਜ਼, ਪਾਰਸ ਛਾਬੜਾ, ਆਰਤੀ ਸਿੰਘ, ਰਸ਼ਮੀ ਦੇਸਾਈ ਤੇ ਸ਼ਹਿਨਾਜ਼ ਗਿੱਲ ਰਹਿ ਗਏ ਸਨ।

 

 

ਐਤਕੀਂ ‘ਬਿੱਗ ਬੌਸ’ ਸ਼ੋਅ ਦਾ ਸੀਜ਼ਨ ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਵੱਧ ਸਮਾਂ (140 ਦਿਨਾਂ ਤੱਕ) ਚੱਲਿਆ ਤੇ ਸਾਰੇ ਹੀ ਭਾਗੀਦਾਰਾਂ ਵਿਚਾਲੇ ਟ੍ਰਾੱਫ਼ੀ ਜਿੱਤਣ ਦੀ ਦੌੜ ਪਹਿਲੇ ਹੀ ਦਿਨ ਤੋਂ ਵੇਖਣ ਨੂੰ ਮਿਲਦੀ ਰਹੀ। ਸਭ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ। ਰਾਤੀਂ 12:35 ਵਜੇ ਇਸ ਸ਼ੋਅ ਦੇ ਜੇਤੂ ਦਾ ਐਲਾਨ ਬਾਲੀਵੁੱਡ ਦੇ ਸੁਪਰ–ਸਟਾਰ ਸਲਮਾਨ ਖ਼ਾਨ ਨੇ ਕੀਤਾ।

 

 

‘ਬਿੱਗ ਬੌਸ–13’ ਇਸ ਵਾਰ ਕਈ ਹਫ਼ਤੇ ਚੋਟੀ ’ਤੇ ਰਿਹਾ। ਫ਼ਿਨਾਲੇ ਦੇ ਕੁਝ ਦਿਨ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਉੱਤੇ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਾਲੇ ਮੁਕਾਬਲੇ ਵੇਖਣ ਨੂੰ ਮਿਲਦਾ ਰਿਹਾ ਤੇ ਪ੍ਰਸ਼ੰਸਕ ਦੋ ਗੁੱਟਾਂ ’ਚ ਵੰਡੇ ਗਏ।

 

 

20 ਹਫ਼ਤਿਆਂ ਤੱਕ ਚੱਲੇ ‘ਬਿੱਗ ਬੌਸ’ ਦੇ 13ਵੇਂ ਸੀਜ਼ਨ ’ਚ ਬਹੁਤ ਉਤਾਰ–ਚੜ੍ਹਾਅ ਵੇਖਣ ਨੁੰ ਮਿਲੇ। ਕਈ ਵਾਰ ਉਮੀਦਵਾਰ ਆਪਣਾ ਆਪਾ ਵੀ ਗੁਆਉਂਦੇ ਰਹੇ। ਉਹ ਲੜਦੇ–ਝਗੜਦੇ ਰਹੇ ਤੇ ਕੁੱਟਮਾਰ ਤੱਕ ਦੀ ਨੌਬਤ ਵੀ ਆਉਂਦੀ ਰਹੀ। ਬਹੁਤ ਸਾਰੇ ਭਾਗੀਦਾਰਾਂ ਨੇ ਤਾਂ ਬਿੱਗ–ਬੌਸ ਤੋਂ ਬਾਹਰ ਨਿੱਕਲਣ ਦੀ ਅਪੀਲ ਵੀ ਕਰ ਦਿੱਤੀ ਸੀ।

 

 

ਪਰ ਬਹੁਤ ਸਾਰੇ ਉਮੀਦਵਾਰਾਂ ਨੇ ਕਾਫ਼ੀ ਸਬਰ ਵਿਖਾਇਆ ਤੇ ਹੌਸਲੇ ਅਤੇ ਧੀਰਜ ਨਾਲ ਖੇਡਣਾ ਜਾਰੀ ਰੱਖਿਆ। ਫ਼ਿਨਾਲੇ ਦੀ ਸ਼ੁਰੂਆਤ ਮੌਕੇ ਉਮੀਦਵਾਰਾਂ ਦੇ ਮਾਪਿਆਂ ਦੀਆਂ ਵਿਡੀਓ ਕਲਿੱਪਸ ਵੀ ਵਿਖਾਈਆਂ ਗਈਆਂ। ਮਾਪੇ ਆਪਣੇ ਬੱਚਿਆਂ ਨੂੰ ਮਿਲਣ ਲਈ ਉਤਸੁਕ ਵਿਖਾਈ ਦਿੱਤੇ।

 

 

ਸੁਨੀਲ ਗਰੋਵਰ ਨੇ ਮਨੋਰੰਜਨ ਕੀਤਾ। ਉਹ ਕਦੇ ਸ਼ਾਹਰੁਖ਼ ਖ਼ਾਨ ਬਣ ਕੇ ਸਟੇਜ ’ਤੇ ਪੁੱਜੇ ਤੇ ਕਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਰੂਪ ਵਿੱਚ ਸਾਹਮਣੇ ਆਏ। ਇੱਕ ਵਾਰ ਉਹ ਅਮਿਤਾਭ ਬੱਚਨ ਬਣ ਕੇ ਪੁੱਜੇ ਤੇ ਦਰਸ਼ਕਾਂ ਨੂੰ ਹਸਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidharath Shukla winner of Big Boss 13