ਅਗਲੀ ਕਹਾਣੀ

ਸਿੱਧੂ ਮੂਸੇ ਵਾਲਾ ਦੀ ਆਉਣ ਵਾਲੀ ਹੈ ਪੰਜਾਬੀ ਫ਼ਿਲਮ, ਜਾਣੋ ਕਦੋਂ ਹੋਵੇਗੀ ਰਿਲੀਜ਼

 ਸਿੱਧੂ ਮੂਸੇ ਵਾਲਾ ਦੀ ਆਉਣ ਵਾਲੀ ਹੈ ਪੰਜਾਬੀ ਫ਼ਿਲਮ, ਜਾਣੋ ਕਦੋਂ ਹੋਵੇਗੀ ਰਿਲੀਜ਼

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਗਾਇਕੀ ਤੋਂ ਬਾਅਦ ਹੁਣ ਪਾਲੀਵੁੱਡ ਦਾ ਰੁਖ ਕਰਨ ਦਾ ਮਨ ਬਣਾ ਲਿਆ ਹੈ. 

 

ਸਿੱਧੂ ਹੁਣ ਛੇਤੀ ਹੀ ਇੱਕ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਣਗੇ. ਇਸ ਫ਼ਿਲਮ ਦਾ ਇੱਕ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ. ਇਸ ਫ਼ਿਲਮ ਦਾ ਨਾਮ ' I am a Student' ਰੱਖਿਆ ਗਿਆ ਹੈ.ਇਸ ਦੇ ਨਾਲ ਹੀ ਮੂਸੇ ਵਾਲਾ ਨੇ ਰੱਬ  ਦਾ ਆਪਣੇ ਨਵੇਂ ਸਫ਼ਰ ਲਈ ਸੁਕਰਾਨਾ ਕੀਤਾ. ਇਹ ਫ਼ਿਲਮ ਜੱਟ ਲਾਇਫ਼ ਫ਼ਿਲਮਸ ਦੇ ਬੈਨਰ ਤਹਿਤ ਬਣਾਈ ਜਾ ਰਹੀ ਹੈ. 

 

ਇਹ ਫ਼ਿਲਮ ਸਾਲ 2019 ਵਿੱਚ ਰਿਲੀਜ਼ ਹੋਵੇਗੀ. ਹਾਲਾਂਕਿ ਕੋਈ ਵੀ ਦਿਨ ਤਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਕਦੋਂ ਵੀ ਫ਼ਿਲਮ ਰਿਲੀਜ਼ ਹੋ ਸਕਦੀ ਹੈ. ਪੋਸਟਰ ਵਿੱਚ ਸਿੱਧੂ ਇੱਕ ਬੈਗ ਮੋਢਿਆ ਉੱਤੇ ਪਾਏ ਹੋਏ ਵੇਖੇ ਜਾ ਸਕਦੇ ਹਨ. ਜਿਸ ਉੱਤੇ ਲਿਖਿਆ ਹੈ 'ਪੋਤਾ ਜਸਵੰਤ ਕੌਰ ਦਾ'

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sidhu moose wala coming with his first punjabi film named i am a student