ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SHOCKING! ਗਾਇਕ ਅਰਿਜੀਤ ਸਿੰਘ ਨੇ ਇਕੋ ਸਮੇਂ ਖ਼ਰੀਦੇ ਇੰਨੇ ਕਰੋੜ ਦੇ ਚਾਰ ਫਲੈਟ

ਬਾਲੀਵੁੱਡ ਦੇ ਹਿੱਟ ਗਾਇਕ ਅਰਿਜੀਤ ਸਿੰਘ 'ਆਸ਼ਿਕੀ -2' ਦੇ ਗਾਣਿਆਂ ਨਾਲ ਰਾਤੋ ਰਾਤ ਸੁਰਖ਼ੀਆਂ 'ਚ ਆਏ ਸਨ। ਇਸ ਗਾਣੇ ਤੋਂ ਬਾਅਦ ਅਰਿਜੀਤ ਨੇ ਲਗਾਤਾਰ ਹਿੱਟ ਗਾਣੇ ਦਿੱਤੇ। ਗਾਇਕ ਅਰਿਜੀਤ ਸਿੰਘ ਦੇ ਪ੍ਰਸ਼ੰਸਕਾਂ ਲਈ ਹੁਣ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। 

 

ਖ਼ਬਰਾਂ ਅਨੁਸਾਰ, ਸਿੰਗਰ ਨੇ ਇਕੋ ਸਮੇਂ 4 ਫਲੈਟ ਖ਼ਰੀਦੇ ਹਨ। ਅਰਿਜੀਤ ਨੇ ਮੁੰਬਈ ਦੇ ਵਰਸੋਵਾ ਖੇਤਰ ਵਿੱਚ ਇਹ ਸਾਰੇ ਫਲੈਟ ਲਏ ਹਨ। ਇਹ ਸਾਰੇ ਫਲੈਟ ਇਕੋ ਇਮਾਰਤ ਵਿੱਚ ਹਨ ਜਿਸ ਦੀ ਕੀਮਤ ਕਰੋੜਾਂ ਵਿੱਚ ਹੈ।


ਸਕੁਏਰ ਫੁੱਟ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਅਰਿਜੀਤ ਸਿੰਘ ਨੇ ਹਾਲ ਹੀ ਵਿੱਚ ਮੁੰਬਈ ਦੇ ਵਰਸੋਵਾ ਖੇਤਰ ਵਿੱਚ ਇੱਕੋ ਸਮੇਂ 4 ਫਲੈਟ ਖ਼ਰੀਦੇ ਹਨ। ਮੁੰਬਈ ਦਾ ਵਰਸੋਵਾ ਖੇਤਰ ਪਾਸ਼ ਖੇਤਰਾਂ ਵਿੱਚੋਂ ਇੱਕ ਹੈ, ਅਰਿਜੀਤ ਵੱਲੋਂ ਲਏ ਗਏ ਸਾਰੇ ਚਾਰ ਫਲੈਟ 7 ਬੰਗਲਿਆਂ ਵਿੱਚ ਸਵਿਤਾ ਸੀਐਚਐਸ ਨਾਮ ਦੀ ਇੱਕ ਇਮਾਰਤ ਵਿੱਚ ਹਨ। ਇਹ ਚਾਰ ਫਲੈਟ ਛੇਵੀਂ ਮੰਜ਼ਲ 'ਤੇ ਹਨ। 

 

ਉਸ ਦਾ ਪਹਿਲਾ ਫਲੈਟ 32 ਵਰਗ ਮੀਟਰ ਹੈ, ਜਿਸ ਦੀ ਕੀਮਤ ਲਗਭਗ 1 ਕਰੋੜ 80 ਲੱਖ ਹੈ, ਉਥੇ ਦੂਜਾ ਫਲੈਟ 70 ਵਰਗ ਮੀਟਰ ਦਾ ਹੈ ਜਿਸ ਦੀ ਕੀਮਤ 2 ਕਰੋੜ 20 ਲੱਖ ਹੈ। ਇਸੇ ਫਲੋਰ ਦਾ ਤੀਜਾ ਫਲੈਟ 80 ਵਰਗ ਮੀਟਰ ਹੈ ਜਿਸ ਦੀ ਕੀਮਤ 2 ਕਰੋੜ 60 ਲੱਖ ਹੈ, ਉਥੇ ਚੌਥਾ ਫਲੈਟ 70 ਵਰਗ ਮੀਟਰ ਹੈ ਜਿਸ ਲਈ ਸਿੰਗਰ ਨੇ 2.50 ਕਰੋੜ ਰੁਪਏ ਦੀ ਕੀਮਤ ਅਦਾ ਕੀਤੀ ਹੈ। ਯਾਨੀ, ਅਰਿਜੀਤ ਨੇ ਇਹ ਚਾਰ ਫਲੈਟ ਤਕਰੀਬਨ 9.1 ਕਰੋੜ ਵਿੱਚ ਖ਼ਰੀਦੇ ਹਨ। ਖ਼ਬਰਾਂ ਅਨੁਸਾਰ ਇਨ੍ਹਾਂ ਸਾਰੇ ਫਲੈਟਾਂ ਦੀ ਰਜਿਸਟਰੀ 22 ਜਨਵਰੀ ਨੂੰ ਕੀਤੀ ਗਈ ਸੀ।

 

ਦੱਸਣਯੋਗ ਹੈ ਕਿ ਅਰਿਜੀਤ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿੰਗਿੰਗ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' ਤੋਂ 2005 ਵਿੱਚ ਕੀਤੀ ਸੀ। ਇਸ ਤੋਂ ਬਾਅਦ ਅਰਿਜੀਤ ਨੂੰ ਸਭ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਨੇ ਫ਼ਿਲਮ 'ਸਾਵਰੀਆ' ਵਿੱਚ 'ਯੂ ਸ਼ਬਨਮੀ' ਗਾਉਣ ਦਾ ਮੌਕਾ ਦਿੱਤਾ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Singer Arijit Singh Buys 4 Flats Worth Rs 9 Crore In Mumbai lets see Reports