ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਤਾ ਬਣੇ ਯੁਵਰਾਜ ਹੰਸ, ਪਤਨੀ ਮਾਨਸੀ ਨੇ ਬੇਟੇ ਨੂੰ ਦਿੱਤਾ ਜਨਮ

ਟੀਵੀ ਸੀਰੀਅਲ 'ਛੋਟੀ ਸਰਦਾਰਨੀ' ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਮਾਂ ਬਣ ਗਈ ਹੈ। ਮਾਨਸੀ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਮਸ਼ਹੂਰ ਗਾਇਕ ਹੰਸਰਾਜ ਹੰਸ ਦਾਦਾ ਬਣ ਗਏ ਹਨ। ਮਾਨਸੀ ਸ਼ਰਮਾ ਦੇ ਪਤੀ ਯੁਵਰਾਜ ਹੰਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

 

ਮਾਨਸੀ ਸ਼ਰਮਾ ਨੇ ਮਾਰਚ ਵਿੱਚ ਆਪਣੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੇਬੀ ਸ਼ਾਵਰ ਪਾਰਟੀ ਕੀਤੀ ਸੀ। ਇਸ ਤੋਂ ਬਾਅਦ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ। ਯੁਵਰਾਜ ਹੰਸ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਹਨ।

 

 
 
 
 
 
 
 
 
 
 
 
 
 

Dont Worry Mamma And Papa Will Always Hold Your Hand And Guide You Forever.....Welcome #babyhans 🧿🧿

A post shared by Yuvraaj Hans (@yuvrajhansofficial) on

 

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀਜ਼ 'ਤੇ ਲਿਖਿਆ, "ਇਟਸ ਏ ਬੇਬੀ ਬੁਆਏ'। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਲੋਕੇਸ਼ਨ ਸ਼ੇਅਰ ਕੀਤੀ ਹੈ। ਯੁਵਰਾਜ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਉਨ੍ਹਾਂ ਦੇ ਨਵਜੰਮੇ ਬੇਟੇ ਨੇ ਉਨ੍ਹਾਂ ਦੀ ਉਂਗਲ ਫੜੀ ਹੋਈ ਹੈ। ਦੂਜੀ ਤਸਵੀਰ ਦੀ ਕੈਪਸ਼ਨ 'ਚ ਉਨ੍ਹਾਂ ਲਿਖਿਆ, "ਚਿੰਤਾ ਨਾ ਕਰੋ, ਮੰਮੀ ਤੇ ਡੈਡੀ ਹਮੇਸ਼ਾ ਤੁਹਾਡਾ ਹੱਥ ਫੜੇ ਰਹਿਣਗੇ ਅਤੇ ਤੁਹਾਨੂੰ ਗਾਇਡ ਕਰਦੇ ਰਹਿਣਗੇ। ਸਵਾਗਤ ਹੈ।"

 

ਜ਼ਿਕਰਯੋਗ ਹੈ ਕਿ ਯੁਵਰਾਜ ਤੇ ਮਾਨਸੀ ਦੀ ਮੁਲਾਕਾਤ 'ਬਾਕਸ ਆਫਿਸ ਕ੍ਰਿਕਟ ਲੀਗ' ਦੌਰਾਨ ਹੋਈ ਸੀ। ਇਸ ਦੌਰਾਨ ਦੋਵੇਂ ਦੋਸਤ ਬਣ ਗਏ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਸੀ। ਮਾਨਸੀ ਸ਼ਰਮਾ ਤੇ ਯੁਵਰਾਜ ਦਾ ਵਿਆਹ 21 ਫ਼ਰਵਰੀ 2019 ਨੂੰ ਹੋਇਆ ਸੀ। ਮਾਨਸੀ ਸ਼ਰਮਾ 'ਪਵਿੱਤਰ ਰਿਸ਼ਤਾ', 'ਮਹਾਭਾਰਤ', 'ਚੰਦਰ ਨੰਦਿਨੀ', 'ਉਤਰਨ', 'ਦੇਵੋਂ ਕੇ ਦੇਵ ਮਹਾਦੇਵ' ਵਰਗੇ ਸ਼ੋਅ 'ਚ ਨਜ਼ਰ ਆ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singer Hansraj Hans become grandfather Mansi Sharma blessed with a baby boy