ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਯਾਨੀ 29 ਦਸੰਬਰ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ। ਬਿੱਗ ਬੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਹੋਣ 'ਤੇ ਜਿੰਨੇ ਖੁਸ਼ ਹਨ, ਓਨੇ ਹੀ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ ਵੀ ਹੈ।
ਪਾਪਾ ਨੂੰ ਇਹ ਵੱਡਾ ਪੁਰਸਕਾਰ ਮਿਲਣ ਮਗਰੋਂ ਅਭਿਸ਼ੇਕ ਬੱਚਨ ਨੇ ਬਿਗ ਬੀ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਬਿਗ ਬੀ ਦੀ ਫੋਟੋ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਲਿਖਿਆ, 'ਮੇਰੀ ਪ੍ਰੇਰਣਾ..ਮੇਰੇ ਹੀਰੋ। ਦਾਦਾसाहेब ਫਾਲਕੇ ਐਵਾਰਡ ਪ੍ਰਾਪਤ ਕਰਨ ਤੇ ਵਧਾਈ ਪਾ… ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ… ਲਵ ਯੂ।’
ਦੱਸ ਦੇਈਏ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਐਤਵਾਰ ਨੂੰ 29 ਦਸੰਬਰ ਨੂੰ ਦਾਦਾਸਾਹਬ ਫਾਲਕੇ ਪੁਰਸਕਾਰ ਨਾਲ ਨਵਾਜ਼ਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ।
ਦਾਦਾ ਸਾਹਬ ਫਾਲਕੇ ਮਿਲਣ 'ਤੇ ਬਿਗ ਬੀ ਨੇ ਕਿਹਾ ਕਿ ਜਦੋਂ ਮੈਨੂੰ ਇਹ ਸਨਮਾਨ ਮਿਲਣ ਬਾਰੇ ਸੁਣਿਆ ਤਾਂ ਮੈਂ ਹੈਰਾਨ ਹੋਇਆ ਕਿ ਕੀ ਮੇਰਾ ਕਰੀਅਰ ਖਤਮ ਹੋ ਗਿਆ ਹੈ। ਪਰ ਬਿੱਗ ਬੀ ਨੇ ਫਿਰ ਕਿਹਾ ਕਿ ਉਹ ਹਾਲੇ ਵੀ ਮਹਿਸੂਸ ਕਰਦੇ ਹਨ ਕਿ ਸ਼ਾਇਦ ਫਿਲਮ ਇੰਡਸਟਰੀ ਚ ਕੁਝ ਕੰਮ ਕੀਤਾ ਜਾਣਾ ਬਾਕੀ ਹੈ।
ਇਸ ਦੌਰਾਨ ਬਿਗ ਬੀ ਦੇ ਪਰਿਵਾਰ ਤੋਂ ਉਨ੍ਹਾਂ ਦੀ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਮੌਜੂਦ ਸਨ।
ਦੱਸ ਦੇਈਏ ਕਿ ਅਮਿਤਾਭ ਬੱਚਨ 23 ਦਸੰਬਰ ਨੂੰ ਦਿੱਲੀ ਚ ਕਰਵਾਏ ਗਏ 66ਵੇਂ ਕੌਮੀ ਪੁਰਸਕਾਰ ਸਮਾਰੋਹ ਚ ਸਿਹਤ ਖਰਾਬ ਹੋਣ ਕਾਰਨ ਨਹੀਂ ਪਹੁੰਚ ਸਕੇ ਸਨ। ਬਿੱਗ ਬੀ ਨੇ ਟਵੀਟ ਕਰਕੇ ਕਿਹਾ ਸੀ, 'ਬੁਖਾਰ ਕਾਰਨ ਮੈਂ ਗੈਰ-ਸਿਹਤਮੰਦ ਹਾਂ। ਯਾਤਰਾ ਦੀ ਆਗਿਆ ਨਹੀਂ ਹੈ, ਇਸ ਲਈ ਮੈਂ ਕੱਲ੍ਹ ਦਿੱਲੀ ਚ ਕੌਮੀ ਪੁਰਸਕਾਰ ਸਮਾਰੋਹ ਚ ਸ਼ਾਮਲ ਨਹੀਂ ਹੋ ਸਕਾਂਗਾ। ਬਦਕਿਸਮਤੀ ਨਾਲ ਮੈਨੂੰ ਇਸ 'ਤੇ ਅਫਸੋਸ ਹੈ।
ਬਿੱਗ ਬੀ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ 'ਬ੍ਰਹਮਾਸਤਰ', 'ਗੁਲਾਬੋ ਸੀਤਾਬੋ' ਅਤੇ 'ਚੇਹਰੇ' 'ਚ ਨਜ਼ਰ ਆਉਣ ਵਾਲੇ ਹਨ। 'ਬ੍ਰਹਮਾਸਤਰ' ਦੇ ਸਟਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਬਿੱਗ ਬੀ ਦੇ ਨਾਲ ਮੁੱਖ ਭੂਮਿਕਾ 'ਚ ਹਨ।
'ਗੁਲਾਬੋ ਸੀਤਾਬੋ' 'ਚ ਬਿੱਗ ਬੀ ਨਾਲ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ' ਚ ਹਨ। ਇਸ ਤੋਂ ਇਲਾਵਾ ਬਿੱਗ ਬੀ ਅਤੇ ਇਮਰਾਨ ਹਾਸ਼ਮੀ ਫਿਲਮ 'ਚੇਹਰੇ' ਚ ਮੁੱਖ ਭੂਮਿਕਾ ਚ ਹਨ। ਤਿੰਨੋਂ ਫਿਲਮਾਂ ਵਿੱਚ ਬਿੱਗ ਬੀ ਦੇ ਵੱਖ ਵੱਖ ਅਵਤਾਰ ਨਜ਼ਰ ਆਉਣਗੇ।
.