ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਵਾਈ ਡਿੱਕੀ ਸਿਨਹਾ ਨੇ ਸੱਸ ਮੌਸਮੀ ਚੈਟਰਜੀ ’ਤੇ ਲਾਇਆ ਇਹ ਦੋਸ਼

ਮੌਸਮੀ ਚੈਟਰਜੀ (ਖੱਬੇ) ਤੇ ਉਨ੍ਹਾਂ ਦੀ ਮਰਹੂਮ ਧੀ ਪਾਇਲ ਦੀ ਪੁਰਾਣੀ ਤਸਵੀਰ

ਬੀਤੇ ਜ਼ਮਾਨੇ ਦੀ ਪ੍ਰਸਿੱਧ ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਉੱਤੇ ਉਨ੍ਹਾਂ ਦੇ ਜਵਾਈ ਡਿੱਕੀ ਸਿਨਹਾ ਨੇ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਧੀ ਦੇ ਦੇਹਾਂਤ ਤੋਂ ਬਾਅਦ ਨਾ ਤਾਂ ਉਸ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਈ ਤੇ ਨਾ ਹੀ 13ਵੀਂ ਦੀ ਪੂਜਾ ਵੇਲੇ ਪੁੱਜੇ।

 

 

ਚੇਤੇ ਰਹੇ ਕਿ ਮੌਸਮੀ ਚੈਟਰਜੀ ਦੀ ਧੀ ਪਾਇਲ ਨੂੰ ਬਚਪਨ ਤੋਂ ਹੀ ਸ਼ੂਗਰ ਰੋਗ ਸੀ; ਜਿਸ ਕਾਰਨ ਬੀਤੇ ਵਰ੍ਹੇ 13 ਦਸੰਬਰ ਨੂੰ ਉਸ ਦਾ 45 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ।

 

 

ਪਾਇਲ ਦੇ ਦੇਹਾਂਤ ਦੇ ਲਗਭਗ 3 ਮਹੀਨਿਆਂ ਪਿੱਛੋਂ ਪਤੀ ਡਿੱਕੀ ਸਿਨਹਾ ਨੇ ਆਪਣੀ ਸੱਸ ਮੌਸਮੀ ਚੈਟਰਜੀ ਬਾਰੇ ਇਹ ਗੱਲਾਂ ਆਖੀਆਂ ਹਨ। ਪਾਇਲ ਦਾ ਇਲਾਜ 2017 ਤੋਂ ਚੱਲ ਰਿਹਾ ਸੀ। ਪਾਇਲ ਦਾ ਵਿਆਹ ਸਾਲ 2010 ’ਚ ਵਪਾਰੀ ਡਿੱਕੀ ਸਿਨਹਾ ਨਾਲ ਹੋਇਆ ਸੀ।

ਡਿੱਕੀ ਸਿਨਹਾ

 

‘ਸਪੌਟ–ਬੁਆਏ’ ਨਾਲ ਗੱਲਬਾਤ ਦੌਰਾਨ ਮੌਸਮੀ ਚੈਟਰਜੀ ਦੇ ਜਵਾਈ ਨੇ ਕਿਹਾ ਕਿ – ‘ਆਪਣੀ ਧੀ ਨੂੰ ਦਿਲੋ ਜਾਨ ਨਾਲ ਚਾਹੁਣ ਵਾਲੀ ਮਾਂ ਮੌਸਮੀ ਚੈਟਰਜੀ ਆਪਣੀ ਧੀ ਦੀ 13ਵੀਂ ਦੀ ਪੂਜਾ ’ਚ ਨਹੀਂ ਆਏ ਸਨ।’ ਉਨ੍ਹਾਂ ਕਿਹਾ ਕਿ ਮੈਨੂੰ ਮੇਰੀ ਪਤਨੀ ਨਾਲ ਕੋਈ ਸਮੱਸਿਆ ਨਹੀਂ ਸੀ। ਮੇਰੀ ਪਤਨੀ ਆਖ਼ਰੀ ਸਾਹ ਤੱਕ ਮੇਰੇ ਨਾਲ ਸੀ। ਮੇਰੇ ਉੱਤੇ ਲਾਪਰਵਾਹੀ ਦਾ ਇਲਜ਼ਾਮ ਲਾ ਕੇ ਕੇਸ ਕੀਤਾ ਗਿਆ ਸੀ; ਉਹ ਕੇਸ ਵੀ ਮੈਂ ਜਿੱਤ ਲਿਆ ਸੀ।

 

 

ਡਿੱਕੀ ਸਿਨਹਾ ਨੇ ਕਿਹਾ ਕਿ ਮੌਸਮੀ ਚੈਟਰਜੀ ਨੇ ਮੇਰੀ ਪਤਨੀ ਪਾਇਲ ਦੀ ਮੌਤ ਤੋਂ ਬਾਅਦ ਉਸ ਦਾ ਚਿਹਰਾ ਤੱਕ ਨਹੀਂ ਵੇਖਿਆ। ਉਹ ਅੰਤਿਮ ਸਸਕਾਰ ਤੱਕ ਵਿੱਚ ਸ਼ਾਮਲ ਨਹੀਂ ਹੋਏ।

 

 

ਪਾਇਲ ਦੇ ਪਿਤਾ ਤੇ ਉਨ੍ਹਾਂ ਦੀ ਧੀ ਮੇਘਨਾ ਅੰਤਿਮ ਸਸਕਾਰ ’ਚ ਜ਼ਰੂਰ ਆਏ ਸਨ। ਮੌਸਮੀ ਚੈਟਰਜੀ ਦੇ ਪਤੀ ਤੇ ਉਨ੍ਹਾਂ ਦੀ ਛੋਟੀ ਧੀ ਮੇਘਾ ਨੂੰ ਵੀ ਉਨ੍ਹਾਂ ਦਾ ਨਾ ਆਉਣਾ ਅਜੀਬ ਲੱਗ ਰਿਹਾ ਸੀ। ਡਿੱਕੀ ਨੇ ਅੱਗੇ ਦੱਸਿਆ ਕਿ ਉਹ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਕਰ ਸਕਦੇ। ‘ਮੈਂ ਜਿੰਨਾ ਕਰ ਸਕਦਾ ਸਾਂ, ਕੀਤਾ। ਮੈਂ ਪਾਇਲ ਦੇ ਇਲਾਜ ’ਤੇ ਖ਼ੂਬ ਖ਼ਰਚ ਕੀਤਾ। ਮੈਂ ਆਪਣੀ ਭੈਣ ਦੇ ਕੋਲਕਾਤਾ ’ਚ ਹੋਏ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਇਆ। ਮੈਂ ਉਹ ਸਭ ਕੀਤਾ, ਜੋ ਮੈਂ ਕਰ ਸਕਦਾ ਸਾਂ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Son in Law Dicky Sinha alleges Moushmi Chatterji