ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਨੇ ਬਾਲੀਵੁੱਡ 'ਚ 9 ਸਾਲ ਕੀੇਤੇ ਪੂਰੇ, ਕਿਹਾ, ਲੱਗਦੈ ਅਜੇ ਕੱਲ੍ਹ ਦੀ ਗੱਲ

ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਬਾਲੀਵੁੱਡ ਵਿੱਚ ਆਪਣੇ 9 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਸ ਨੂੰ ਨਹੀਂ ਪਤਾ ਲੱਗਾ ਕਿ ਸਮਾਂ ਕਿਵੇਂ ਬੀਤ ਗਿਆ ਸੀ, ਕਿਉਂਕਿ ਉਸ ਨੂੰ ਅਜੇ ਵੀ ਮਹਿਸੂਸ ਹੁੰਦਾ ਹੈ ਜਿਵੇਂ ਇਹ ਸਿਰਫ਼ ਕੱਲ੍ਹ ਦੀ ਹੀ ਗੱਲ ਹੋਵੇ।


ਸੋਨਾਕਸ਼ੀ ਨੇ ਬਾਲੀਵੁੱਡ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਆਈ ਫ਼ਿਲਮ ‘ਦਬੰਗ’ ਨਾਲ ਕੀਤੀ ਸੀ ਜਿਸ ਵਿੱਚ ਉਸ ਨੇ ਸਲਮਾਨ ਖ਼ਾਨ ਦੇ ਉਲਟ ਕੰਮ ਕੀਤਾ ਸੀ। 32 ਸਾਲਾ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਇਕ ਟਿੱਪਣੀ ਸਾਂਝੀ ਕਰਦਿਆਂ ਆਪਣੀ ਯਾਤਰਾ ਬਾਰੇ ਦੱਸਿਆ।

 

ਉਨ੍ਹਾਂ ਲਿਖਿਆ ਹੈ ਕਿ 9 ਸਾਲ ਪਹਿਲਾਂ, 10 ਸਤੰਬਰ 2010 ਦਾ ਦਿਨ ਸੀ ਜਿਸ ਦਿਨ 'ਦਬੰਗ 'ਰਿਲੀਜ਼ ਹੋਈ ਸੀ, ਭਾਵ ਇਹ ਉਹੀ ਦਿਨ ਸੀ ਜਦੋਂ ਮੈਂ ਅਭਿਨੇਤਰੀ ਬਣਨ ਅਤੇ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਦੇ ਇਸ ਖੂਬਸੂਰਤ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਮਾਨਦਾਰੀ ਨਾਲ, ਮੈਨੂੰ ਨਹੀਂ ਪਤਾ ਕਿ ਸਮਾਂ ਕਿਵੇਂ ਲੰਘ ਗਿਆ ਹੈ ਕਿਉਂਕਿ ਇਹ ਅਜੇ ਵੀ ਕੱਲ੍ਹ ਦੀ ਤਰ੍ਹਾਂ ਜਾਪਦਾ ਹੈ।

 

ਅਭਿਨੇਤਾ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਨੇ 'ਰਾਉਡੀ ਰਾਠੌਰ', 'ਸਨ ਆਫ਼ ਸਰਦਾਰ', 'ਦਬੰਗ 2', 'ਹਾਲੀਡੇ: ਏ ਸੋਲਜਰ ਇਜ ਨੇਵਰ ਆਫ਼ ਡਿਊਟੀ', 'ਲੁਟੇਰਾ' ਅਤੇ 'ਅਕੀਰਾ' ਵਰਗੀਆਂ ਕਈ ਫ਼ਿਲਮਾਂ ਕੀਤੀਆਂ ਹਨ। ਸੋਨਾਕਸ਼ੀ ਇਸ ਸਮੇਂ ਦਬੰਗ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਜਿਸ ਦੇ ਨਿਰਦੇਸ਼ਕ ਪ੍ਰਭੂ ਦੇਵਾ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi completes 9 years in Bollywood says It seems like tomorrow