ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥ੍ਰਿਲਰ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਵੈੱਬ ਸੀਰੀਜ਼ 'ਚ ਕੰਮ ਕਰਨ ਜਾ ਰਹੀ ਹੈ। ਸੋਨਾਕਸ਼ੀ ਸਿਨਹਾ ਨੇ ਡਿਜ਼ੀਟਲ ਦੁਨੀਆ 'ਚ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਉਹ ਅਮੇਜ਼ਨ ਪ੍ਰਾਈਮ ਦੇ ਇੱਕ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ 'ਚ ਵਿਖਾਈ ਦੇਵੇਗੀ। ਰੀਮਾ ਕਾਗਤੀ ਦੀ ਇਸ ਵੈੱਬ ਸੀਰੀਜ਼ 'ਚ ਗੁਲਸ਼ਨ ਦੇਵੱਈਆ, ਸੋਹੁਮ ਸ਼ਾਹ ਅਤੇ ਵਿਜੇ ਸ਼ਰਮਾ ਕੰਮ ਕਰਦੇ ਨਜ਼ਰ ਆਉਣਗੇ। ਇਸ ਸੀਰੀਜ਼ ਦਾ ਪ੍ਰੋਡਕਸ਼ਨ ਐਕਸਲ ਮੂਵੀਜ਼ ਅਤੇ ਟਾਈਗਰ ਬੇਬੀ ਫਿਲਮਜ਼ ਮਿਲ ਕੇ ਕਰੇਗੀ।
 

ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸੀਰੀਜ਼ ਦੀ ਪੂਰੀ ਟੀਮ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, "ਨਵੀਂ ਸ਼ੁਰੂਆਤ, ਅਮੇਜ਼ਨ ਦੇ ਨਾਲ ਨਵੀਂ ਸੀਰੀਜ਼ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਬੇਹੱਦ ਪ੍ਰਤਿਭਾਸ਼ਾਲੀ ਟੀਮ ਨਾਲ ਕੰਮ ਕਰਨ ਲਈ ਬਹੁਤ ਖੁਸ਼ੀ ਹੋ ਰਹੀ ਹੈ।"
 

 

ਸੋਨਾਕਸ਼ੀ ਇਸ ਸਾਲ ਫਿਲਮ 'ਭੁਜ' 'ਚ ਨਜ਼ਰ ਆਵੇਗੀ। 'ਭੁਜ : ਦੀ ਪ੍ਰਾਈਡ ਆਫ ਇੰਡੀਆ' ਦਾ ਨਿਰਦੇਸ਼ਨ ਅਭਿਸ਼ੇਕ ਦੁਧੀਆ ਕਰ ਰਹੇ ਹਨ ਅਤੇ ਅਜੇ ਦੇਵਗਨ ਇਸ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਸੰਜੇ ਦੱਤ, ਸ਼ਰਦ ਕੇਲਕਰ, ਐਮੀ ਵਿਰਕ, ਪ੍ਰਨੀਤਾ ਸੁਭਾਸ਼ ਅਤੇ ਨੋਰਾ ਫਤੇਹੀ ਇਕੱਠੇ ਕੰਮ ਕਰਦੇ ਵਿਖਾਈ ਦੇਣਗੇ। ਇਹ ਵਾਰ ਐਕਸ਼ਨ ਫਿਲਮ ਹੋਵੇਗੀ, ਜਿਸ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ ਨਾਲ ਸਬੰਧਤ ਹੈ।
 

ਫਿਲਮ ਦੀ ਕਹਾਣੀ ਭਾਰਤੀ ਏਅਰਫੋਰਸ ਦੇ ਲੀਡਰ ਵਿਜੇ ਕਾਰਨਿਕ ਦੇ ਆਲੇ-ਦੁਆਲੇ ਘੁੰਮਦੀ ਹੈ। ਵਿਜੇ ਕਾਰਨਿਕ ਨੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 300 ਔਰਤਾਂ ਦੀ ਮਦਦ ਨਾਲ ਭਾਰਤੀ ਹਵਾਈ ਫੌਜ ਦੇ ਹਵਾਈ ਅੱਡੇ ਦਾ ਦੁਬਾਰਾ ਨਿਰਮਾਣ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi Sinha Bagged Web Series Thriller