ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਟ੍ਰੋਲ ਹੋਣ ਪਿੱਛੋਂ ਸੋਨਾਕਸ਼ੀ ਨੇ ਦਿੱਤਾ ਕਰਾਰਾ ਜਵਾਬ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀ ਹਨ। ਹਮੇਸ਼ਾ ਹੀ ਉਹ ਆਪਣੇ ਇੰਸਟਾਗ੍ਰਾਮ ਖਾਤੇ ਚ ਫ਼ੋਟੋਆਂ, ਵੀਡੀਓ ਸ਼ੇਅਰ ਕਰਦੀ ਰਹਿੰਦੀ ਹਨ। ਹਾਲ ਹੀ ਸੋਨਾਕਸ਼ੀ ਨੇ ਅਰਬਾਜ਼ ਖ਼ਾਨ ਦੇ ਚੈਟ ਸ਼ੋਅ ‘ਕਵਿੱਕ ਹੀਲ ਪੰਚ’ ਚ ਸ਼ਾਮਲ ਹੋਈ। ਸ਼ੋਅ ‘ਕਵਿੱਕ ਹੀਲ ਪੰਚ’ ਚ ਸੋਨਾਕਸ਼ੀ ਸੋਸ਼ਲ ਮੀਡੀਆ ਦੇ ਟ੍ਰੋਲਰਸ ਦਾ ਕਰਾਰਾ ਜਵਾਬ ਦਿੰਦਿਆਂ ਨਜ਼ਰ ਆਈ।

 

ਫ

 

ਦੱਸ ਦੇਈਏ ਕਿ ਜੁਲਾਈ 2018 ਚ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਇਕ ਫ਼ੋਟੋ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਲਾਲ ਰੰਗ ਦੇ ਗਾਊਨ ਚ ਨਜ਼ਰ ਆਈ ਸਨ। ਖਾਸ ਗੱਲ ਇਹ ਹੈ ਕਿ ਸੋਨਾਕਸ਼ੀ ਦਾ ਇਹ ਗਾਊਨ ਟਰਾਂਸਪਰੈਂਟ (ਪਾਰਦਰਸ਼ੀ) ਸੀ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਬੁਰੀ ਤਰ੍ਹਾਂ ਟ੍ਰੋਲ (ਕਿਸੇ ਮੁੱਦੇ ਦਾ ਸ਼ਿਕਾਰ ਹੋਣਾ) ਹੋਣਾ ਪਿਆ ਸੀ।

 

ਇਸ ਫ਼ੋਟੋ ਚ ਸੋਨਾਕਸ਼ੀ ਬੇਹੱਦ ਖੂਬਸੂਰਤ ਨਜ਼ਰ ਆਈ ਸਨ ਪਰ ਉਨ੍ਹਾਂ ਦੇ ਫ਼ੈਂਜ ਨੂੰ ਉਨ੍ਹਾਂ ਦੀ ਇਹ ਫ਼ੋਟੋ ਜਮ੍ਹਾ ਵੀ ਪਸੰਦ ਨਹੀਂ ਆਈ ਤੇ ਲੋਕਾਂ ਨੇ ਉਨ੍ਹਾਂ ਦੀ ਇਸ ਤਸਵੀਰ ਤੇ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਘਟੀਆ ਦਸਿਆ ਜਦਕਿ ਕਈ ਲੋਕਾਂ ਨੇ ਪੁੱਛਿਆ ਕਿ ਤੁਹਾਡੇ ਸੰਸਕਾਰ ਕਿੱਥੇ ਗਏ?

 

ਸ਼ੋਅ ਚ ਜਦੋਂ ਅਰਬਾਜ਼ ਖ਼ਾਨ ਨੇ ਆਪਣੇ ਚੈਟ ਸ਼ੋਅ ਚ ਸੋਨਾਕਸ਼ੀ ਤੋਂ ਉਨ੍ਹਾਂ ਨੂੰ ਟ੍ਰੋਲ ਕਰਨ ਵਾਲੀ ਘਟਨਾ ਬਾਰੇ ਪੁੱਛਿਆ ਤਾਂ ਸੋਨਾਕਸ਼ੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਇਕ ਤੋਂ ਇਕ ਕਰਾਰੇ ਜਵਾਬ ਦਿੱਤੇ।

 

 

 

 

 
 
 
 
 
 
 
 
 
 
 
 
 

@bazaarindia

A post shared by Sonakshi Sinha (@aslisona) on

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi Sinha reply to people for trolling her transparent gown in Arbaaz khan show Pinch