ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਸਿਨਹਾ 'ਤੇ ਲੱਗਾ ਧੋਖਾਧੜੀ ਦਾ ਦੋਸ਼, ਅਦਾਕਾਰਾ ਬੋਲੀ, ਜਾਂਚ 'ਚ ਕਰਾਂਗੀ ਸਹਿਯੋਗ 

ਸੋਨਾਕਸ਼ੀ ਸਿਨਹਾ ਨੇ ਇੱਕ ਇਵੈਂਟ ਪਲਾਨਰ ਵੱਲੋਂ ਉਸ ਵਿਰੁਧ ਲਾਏ ਗਏ ਦੋਸ਼ ਦਾ ਜਵਾਬ ਤਿੱਤਾ ਹੈ। ਇਵੈਂਟ ਪਲਾਨਰ ਨੇ ਦੋਸ਼ ਲਾਇਆ ਹੈ ਕਿ ਅਦਾਕਾਰਾ ਨੇ ਇੱਕ ਇਵੈਂਟ ਲਈ ਫੀਸ ਲਈ ਪਰ ਅਟੈਂਡ ਨਹੀਂ ਕੀਤਾ।  ਸੋਨਾਕਸ਼ੀ ਸਿਨਹਾ ਨੇ ਟਵੀਟ ਕਰ ਲਿਖਿਆ ਹੈ ਕਿ ਇੱਕ ਪਲਾਨਰ ਜੋ ਆਪਣੀ ਬੱਚਨਬੱਧਤਾ ਉੱਤੇ ਖਰਾ ਨਹੀਂ ਉਤਰ ਸਕਿਆ, ਉਹ ਸੋਚਦਾ ਹੈ ਕਿ ਪ੍ਰੈੱਸ ਵਿੱਚ ਮੇਰੇ ਸਾਫ ਅਕਸ ਨੂੰ ਖ਼ਰਾਬ ਕਰਕੇ ਪੈਸਾ ਬਣਾ ਸਕਦਾ ਹੈ।

 

 

ਫਰਵਰੀ ਵਿੱਚ ਅਦਾਕਾਰਾ ਅਤੇ ਚਾਰ ਹੋਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਅਨੁਸਾਰ ਸਟੇਜ ਪਰਫਾਰਮਸ ਲਈ 24 ਲੱਖ ਲੈਣ ਤੋਂ ਬਾਅਦ ਵੀ ਅਦਾਕਾਰਾ ਸਮਾਗਮ ਵਿੱਚ ਨਹੀਂ ਪਹੁੰਚੀ। ਇਹ ਪ੍ਰੋਗਰਾਮ ਸਤੰਬਰ 2018 ਵਿੱਚ ਹੋਣ ਵਾਲਾ ਸੀ।

 

ਮੁਰਾਦਾਬਾਦ ਪੁਲਿਸ ਨੇ ਵੀਰਵਾਰ ਨੂੰ ਸੋਨਾਕਸ਼ੀ ਸਿਨਹਾ ਦੇ ਘਰ ਉਸ ਦਾ ਬਿਆਨ ਦਰਜ ਕਰਨ ਵੀ ਪਹੁੰਚੀ। ਪਰ ਉਸ ਸਮੇਂ ਅਦਾਕਾਰਾ ਘਰ ਨਹੀਂ ਸੀ ਕਿਉਂਕਿ ਸੋਨਾਕਸ਼ੀ ਜੁਹੂ ਵਿੱਚ ਰਹਿੰਦੀ ਹੈ, ਇਸ ਲਈ ਮੁਰਾਦਾਬਾਦ ਪੁਲਿਸ ਨੇ ਜੁਹੂ ਪੁਲਿਸ ਦੀ ਮਦਦ ਵੀ ਲਈ ਹੈ। 

 

ਇਕ ਪੋਸਟ ਵਿੱਚ  ਸੋਨਾਕਸ਼ੀ ਨੇ ਕਿਹਾ ਕਿ ਉਹ ਜਾਂਚ ਦੌਰਾਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਹ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 420 ਅਤੇ 406 (ਅਪਰਾਧਿਕ ਵਿਸ਼ਵਾਸਘਾਤ) ਤਹਿਤ ਦਰਜ ਕੀਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi Sinha responded the allegations made against her