ਸੋਨਾਕਸ਼ੀ ਸਿਨਹਾ (Sonakshi Sinha) ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਗਿਆ ਹੈ ਕਿ ਉਨ੍ਹਾਂ ਨੂੰ ਹੱਥਕੜੀ ਲਾਈ ਜਾ ਰਹੀ ਹੈ। ਇਸ ਵੀਡੀਓ ਵਿੱਚ ਸੋਨਾਕਸ਼ੀ ਬੇਵੱਸ ਦਿਖ ਰਹੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਹੱਥਕੜੀ ਨਹੀਂ ਲਗਾ ਸਕਦੇ, ਮੈਂ ਕੁਝ ਨਹੀਂ ਕੀਤਾ, ਮੈਂ ਬੇਕਸੂਰ ਹਾਂ। ਇਸ ਵੀਡੀਓ ਨੇ ਲੋਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ।
ਸੋਨਾਕਸ਼ੀ ਨੂੰ ਇਸ ਸਥਿਤੀ ਵਿੱਚ ਦੇਖ ਕੇ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਕਈ ਪ੍ਰਸ਼ਨ ਖੜ੍ਹੇ ਹੋ ਰਹੇ ਹਨ। ਇਸੇ ਵਿਚਕਾਰ ਵਾਇਰਲ ਵੀਡੀਓ ਨੂੰ ਲੈ ਕੇ ਸੋਨਾਕਸ਼ੀ ਸਿਨਹਾ ਸਾਹਮਣੇ ਆਈ ਹੈ। ਉਨ੍ਹਾਂ ਨੇ ਇਸ ਵਾਇਰਲ ਹੋਈ ਵੀਡੀਓ ਦੇ ਸਬੰਧ ਵਿੱਚ ਇੱਕ ਖੁਲਾਸਾ ਕੀਤਾ ਪਰ ਨਾਲ ਹੀ ਨਾਲ ਇੱਕ ਰਾਜ਼ ਵੀ ਪ੍ਰਸ਼ੰਸਕਾਂ ਲਈ ਛੱਡ ਦਿੱਤਾ ਹੈ ਜਿਸ ਦਾ ਖੁਲਾਸਾ ਉਹ ਆਉਣ ਵਾਲੇ ਸਮੇਂ 'ਤੇ ਕਰੇਗੀ।
ਦਰਅਸਲ, ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਨਾਕਸ਼ੀ ਸਿਨਹਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਹੈਲੋ ਦੋਸਤੋ, ਸੋਸ਼ਲ ਮੀਡੀਆ' ਤੇ ਕੁਝ ਵੀਡੀਓ ਹਨ। ਮੈਂ ਇਨ੍ਹਾਂ ਵਿਡੀਓਜ਼ ਵਿੱਚ ਹਾਂ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ .. ਮੈਂ ਇਸ ਬਾਰੇ ਜਲਦੀ ਹੀ ਤੁਹਾਡੇ ਨਾਲ ਸਭ ਕੁਝ ਸਾਂਝਾ ਕਰਾਂਗੀ।
ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਜਾਤੀਵਾਦੀ ਟਿੱਪਣੀਆਂ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਸੀ, ਜਿਸ ਤੋਂ ਬਾਅਦ ਉਸ ਨੇ ਇਸ ਲਈ ਮੁਆਫੀ ਵੀ ਮੰਗੀ ਸੀ।
ਇਸ ਤੋਂ ਇਲਾਵਾ ਸੋਨਾਕਸ਼ੀ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਈਵੈਂਟ ਮੈਨੇਜਮੈਂਟ ਕੰਪਨੀ ਤੋਂ ਪੈਸੇ ਲਏ ਪਰ ਡੀਲ ਅਨੁਸਾਰ ਈਵੈਂਟ ਵਿੱਚ ਨਹੀਂ ਪਹੁੰਚੀ। ਇਸ ਗੱਲ ਨੂੰ ਲੈ ਕੇ ਇਕ ਇਵੈਂਟ ਮੈਨੇਜਮੈਂਟ ਕੰਪਨੀ ਨੇ ਉਸ ਵਿਰੁੱਧ ਕੇਸ ਦਾਇਰ ਕੀਤਾ ਸੀ।
ਸੋਨਾਕਸ਼ੀ ਦੀ ਇਸ ਵਾਇਰਲ ਵੀਡੀਓ ਨੂੰ ਵੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਨਾਕਸ਼ੀ ਨੂੰ ਕਿਤੇ ਗ੍ਰਿਫ਼ਤਾਰ ਤਾਂ ਕੀਤਾ ਗਿਆ ਹੈ? ਇਸ ਦੇ ਨਾਲ ਹੀ, ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਇੱਕ ਫ਼ਿਲਮ ਦੀ ਪ੍ਰਮੋਸ਼ਨਲ ਰਣਨੀਤੀ ਹੈ।