ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਨੇੜਲਿਆਂ ਨੇ ਕਦੇ ਵੀ ਮੇਰੇ ਨਾਲ ਸਟਾਰ ਵਰਗਾ ਵਤੀਰਾ ਨਾ ਕੀਤਾ: ਸੋਨਾਕਸ਼ੀ

ਬਾਲੀਵੁੱਡ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਹਮੇਸ਼ਾ ਜ਼ਮੀਨ ਨਾਲੇ ਜੋੜੇ ਰਖਿਆ ਤੇ ਇਹੀ ਗੰਲ ਅਦਾਕਾਰੀ ਪ੍ਰਤੀ ਉਨ੍ਹਾਂ ਦੇ ਜੋਸ਼ ਨੂੰ ਬਣਾ ਕੇ ਰੱਖਦੀ ਹੈ। ਸੋਨਾਕਸ਼ੀ ਨੇ ਕਿਹ ਕਿ ਮੈਂ ਹਮੇਸ਼ਾ ਉਹੀ ਕਰਦੀ ਹਾਂ ਜਿਹੜਾ ਕੰਮ ਮੈਨੂੰ ਪਸੰਦ ਹੈ। ਮੇਰੇ ਲਈ ਹਰੇਕ ਫ਼ਿਲਮ ਨਵੀਂ ਹੁੰਦੀ ਹੈ ਜਿਵੇਂ ਕਿ ਉਹ ਮੇਰੀ ਪਹਿਲੀ ਫ਼ਿਲਮ ਹੋਵੇ।

 

ਸੋਨਾਕਸ਼ੀ ਨੇ ਕਿਹਾ ਕਿ ਮੈਂ ਆਪਣੇ ਕਿਰਦਾਰ ਬਾਰੇ ਚ ਜਾਨਣ ਦੀ ਕੋਸ਼ਿਸ਼ ਕਰਦੀ ਹਾਂ, ਉਸ ਨੂੰ ਜਿੱਤਦੀ ਹਾਂ ਤਾਂ ਕਿ ਪਰਦੇ ਤੇ ਉਹ ਨਕਲੀ ਨਾ ਲਗੇ। ਮੇਰੇ ਕੋਲ ਰਾਅ ਐਨਰਜੀ ਹੈ ਜਿਸ ਦੀ ਵਰਤੋਂ ਮੈਂ ਖੁੱਦ ਨੂੰ ਕਿਰਦਾਰ ਚ ਭਰਨ ਲਈ ਕਰਦੀ ਹਾਂ।

 

ਹੁਣੇ ਜਿਹੇ ਕਾਂਗਰਸ ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਦੀ ਧੀ ਸੋਨਾਕਸ਼ੀ ਨੇ ਕਿਹਾ, ਮੇਰਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਸੱਚਾਈ ਨਾਲ ਖੜ੍ਹੇ ਰਹਿਣਾ ਹੈ ਤਾਂ ਜੀ ਹੁਜ਼ੁਰੀ ਤੋਂ ਬਚੋ। ਮੇਰੇ ਆਪਣੇ ਮੈਨੂੰ ਪਿਆਰ ਅਤੇ ਨਿਖੇਧੀ ਵੀ ਦਿੰਦੇ ਹਨ।

 

ਉਨ੍ਹਾਂ ਕਿਹਾ ਕਿ ਕਲੰਕ ਮੇਰੀ ਇਸ ਸਾਲ ਦੀ ਪਹਿਲੀ ਫ਼ਿਲਮ ਹੈ, ਇਸ ਤੋਂ ਬਾਅਦ ਮੇਰੀ ਤਿੰਨ ਹੋਰ ਫ਼ਿਲਮਾਂ ਆਉਣ ਵਾਲੀਆਂ ਹਨ। ਕੁੱਲ ਚਾਰ ਫ਼ਿਲਮਾ ਰਿਲੀਜ਼ ਹੋਣੀਆਂ ਹਨ। ਔਰਤਾਂ ਦੀ ਬੇਹਤਰੀ ਲਈ ਸਮਾਜ ਚ ਕਈ ਫੇਰਬਦਲ ਆਏ ਹਨ ਜਦਕਿ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਨਹੀਂ ਹੈ। ਸ਼ਹਿਰ ਚ ਨੌਕਰੀ ਕਰਦੀਆਂ ਮਹਿਲਾਵਾਂ ਚੰਗੀਆਂ ਲੱਗਦੀਆਂ ਹਨ ਪਰ ਇਹ ਵੀ ਸੱਚ ਹੈ ਕਿ ਸਮਾਜ ਦੇ ਹਰੇਕ ਕੋਨੇ ਚ ਸ਼ਾਇਦ ਰਵਾਇਤ ਕਾਰਨ ਕਈ ਔਰਤਾਂ ਅੱਜ ਵੀ ਆਪਣੇ ਸੁਪਨਿਆਂ ਦੀ ਬਲੀ ਦੇ ਰਹੀਆਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sonakshi sinha said my relatives did not make feel like star