ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇ ਐਲ ਰਾਹੁਲ ਨਾਲ ਸਬੰਧਾਂ ਨੂੰ ਲੈ ਕੇ ਸੋਨਲ ਚੌਹਾਨ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ?


ਭਾਰਤੀ ਕ੍ਰਿਕਟਰਾਂ ਅਤੇ ਬਾਲੀਵੁੱਡ ਅਦਾਕਾਰਾਂ ਦੇ ਰਿਸ਼ਤਿਆਂ ਬਾਰੇ ਖ਼ਬਰਾਂ ਆਉਣਾ ਆਮ ਗੱਲ ਹੈ। ਅੱਜ ਕੱਲ ਕੇ.ਲ. ਰਾਹੁਲ ਅਤੇ ਸੋਨਲ ਚੌਹਾਨ ਬਾਰੇ ਕਾਫੀ ਖ਼ਬਰਾਂ ਆ ਰਹੀਆਂ ਹਨ। ਕਈ ਦਿਨਾਂ ਤੋਂ ਖ਼ਬਰਾਂ ਆ ਰਹੀ ਹੈ ਕਿ ਸੋਨਲ ਅਤੇ ਕੇ.ਐਲ. ਰਾਹੁਲ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ਵਿੱਚ ਮੈਂ ਸੋਨਲ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਇਨ੍ਹਾਂ ਖ਼ਬਰਾਂ ਨੂੰ ਅਫਵਾਹਾਂ ਦੱਸਿਆ।  

 

ਸੋਨਲ ਨੇ ਕਿਹਾ ਕਿ ਅਜਿਹਾ ਨਹੀਂ ਹੈ। ਉਹ ਕਮਾਲ ਦੇ ਕ੍ਰਿਕਟਰ ਹਨ ਅਤੇ ਬਹੁਤ ਹੀ ਚੰਗੇ ਇਨਸਾਨ ਹਨ। 


ਦੱਸਣਯੋਗ ਹੈ ਕਿ ਸੋਨਲ ਤੋਂ ਪਹਿਲਾਂ ਕੇ ਐਲ ਗਾਂਧੀ ਦਾ ਨਾਂ ਆਲਿਆ ਭੱਟ ਦੀ ਦੋਸਤ ਆਕਾਂਸ਼ਾ ਰੰਜਨ ਕਪੂਰ ਨਾਲ ਵੀ ਜੁੜਿਆ ਸੀ। ਦੋਹਾਂ ਦੀ ਇੱਕਠੀ ਇੱਕ ਤਸਵੀਰ ਵੀ ਵਾਇਰਲ ਹੋਈ ਸੀ। ਡੀਐਨਏ ਨੇ ਆਪਣੀ ਇੱਕ ਰਿਪੋਰਟ 'ਚ ਲਿਖਿਆ ਹੈ ਕਿ ਆਕਾਂਸ਼ਾ, ਕੇ.ਐਲ. ਰਾਹੁਲ ਨਾਲ ਬਹੁਤ ਸਮਾਂ ਗੁਜ਼ਾਰ ਰਹੀ ਹੈ। ਦੋਵੇਂ ਇਕੱਠੇ ਫ਼ਿਲਮਾਂ ਵੇਖਣ ਵੀ ਜਾਂਦੇ ਹਨ। 

 

ਉਥੇ ਆਕਾਂਸ਼ਾ ਤੋਂ ਪਹਿਲਾਂ ਰਾਹੁਲ ਦਾ ਨਾਮ ਟਾਇਗਰ ਸ਼ਰਾਫ਼ ਦੀ ਫ਼ਿਲਮ ਮੁੰਨਾ ਮਾਈਕਲ ਦੀ ਅਦਾਕਾਰਾ ਨਿਧੀ ਅਗਰਵਾਲ ਨਾਲ ਜੁੜਿਆ ਸੀ। ਹਾਲਾਂਕਿ ਨਿਧੀ ਨੇ ਵੀ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਦੱਸਿਆ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sonal chauhan reaction on rumours of her dating with cricketer k l rahul