ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਦੀ ਨਵੀਂ ਲੁੱਕ ਆਈ ਸਾਹਮਣੇ

1 / 3ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਦੀ ਨਵੀਂ ਲੁੱਕ ਆਈ ਸਾਹਮਣੇ

2 / 3ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਦੀ ਨਵੀਂ ਲੁੱਕ ਆਈ ਸਾਹਮਣੇ

3 / 3ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਦੀ ਨਵੀਂ ਲੁੱਕ ਆਈ ਸਾਹਮਣੇ

PreviousNext

ਅਦਾਕਾਰਾ ਸੋਨਾਲੀ ਬੇਂਦਰੇ ਅੱਜ ਕੱਲ੍ਹ ਨਿਊਯਾਰਕ `ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਹ ਹਮੇਸ਼ਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦੀ ਹਨ ਤੇ ਆਪਣੀਆਂ ਭਾਵਨਾਵਾਂ ਪੋਸਟਾਂ ਰਾਹੀਂ ਫੈਨਜ਼ ਨੂੰ ਦੱਸਦੀ ਹਨ। ਹਾਲ ਹੀ `ਚ ਸੋਨਾਲੀ ਨੇ ਇੰਸਟਾਗ੍ਰਾਮ `ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ। ਬਾਲਡ ਹੋਈ ਸੋਨਾਲੀ ਦਾ ਤਸਵੀਰਾਂ `ਚ ਨਵਾਂ ਲੁੱਕ ਦੇਖਣ ਨੂੰ ਮਿਲਿਆ ਹੈ। ਉਸ ਨੇ ਵਿੱਗ ਪਹਿਣੀ ਹੈ। ਇਸ ਤੋਂ ਇਲਾਵਾ ਸੋਨਾਲੀ ਨਾਲ ਉਸ ਦੀ ਹੇਅਰ ਸਟਾਈਲਿਸਟ ਅਤੇ ਵਿਗਮੇਕਰ ਵੀ ਮੌਜੂਦ ਹੈ।

 

ਸੋਨਾਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਮੈਸੇਜ `ਚ ਲਿਖਿਆ, ਕਦੇ ਕਦੇ ਮੁਸ਼ਕਲ ਸਥਿਤੀ `ਚ ਤੁਸੀਂ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ। ਕੋਈ ਅਜਿਹਾ ਜੋ ਤੁਹਾਨੂੰ ਅਜਨਬੀ ਬਣ ਕੇ ਮਿਲਦਾ ਹੈ ਪਰ ਬਹੁਤ ਜਲਦ ਤੁਹਾਡਾ ਦੋਸਤ ਬਣ ਜਾਂਦਾ ਹੈ। ਅਜਿਹਾ ਹੀ ਇਕ ਦੋਸਤ ਹੈ, @bokheehair, ਉਹ ਹੈ ਜੀਨੀਅਸ ਹੇਅਰਸਟਾਈਲਿਸਟ ਅਤੇ ਵਿੱਗ ਮੇਕਰ ਹੈ। ਉਹ ਅਸਲ `ਚ ਸ਼ਾਨਦਾਰ ਹੈ। ਉਨ੍ਹਾਂ ਮੈਨੂੰ ਕਈ ਲੁੱਕ ਦਿੱਤੇ। ਸ਼ਾਰਟ ਹੇਅਰ ਤੋਂ ਲੈ ਕੇ ਲੋਂਗ ਲੁੱਕ ਤੱਕ`।

 

ਸੋਨਾਲੀ ਸੋਸ਼ਲ ਮੀਡੀਆ `ਤੇ ਕਾਫੀ ਸਰਗਰਮ ਰਹਿੰਦੀ ਹਨ ਤੇ ਅਕਸਰ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਪਤੀ ਗੋਲਡੀ ਬਹਿਲ ਸੋਸ਼ਲ ਮੀਡੀਆ ਰਾਹੀਂ ਸੋਨਾਲੀ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੇ ਰਹਿੰਦੇ ਹਨ।

 

ਲੰਘੇ ਦਿਨੀਂ ਗੋਲਡੀ ਨੇ ਟਵੀਟ ਰਾਹੀਂ ਦੱਸਿਆ ਕਿ ਸੋਨਾਲੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਲੱਗ ਰਹੀ ਹੈ।      

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonali Bendres new look came in front of cancer