ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਨੇ ਹਾਲ ਹੀ 'ਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਤਲਾਕ ਦੇ ਮਾਮਲੇ ਅੱਜਕੱਲ ਜ਼ਿਆਦਾ ਪੜ੍ਹੇ-ਲਿਖੇ ਪਰਿਵਾਰਾਂ 'ਚ ਵੇਖਣ ਨੂੰ ਮਿਲ ਰਹੇ ਹਨ, ਕਿਉਂਕਿ ਸਿੱਖਿਆ ਦੇ ਨਾਲ ਹੰਕਾਰ ਆ ਜਾਂਦਾ ਹੈ, ਜਿਸ ਕਾਰਨ ਪਰਿਵਾਰ ਟੁੱਟਣ ਲੱਗਦੇ ਹਨ। ਭਾਗਵਤ ਦੇ ਇਸ ਬਿਆਨ ਦੀ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਨਿਖੇਧੀ ਕੀਤੀ ਹੈ।
ਸੋਨਮ ਨੇ 'ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਨੂੰ ਰੀਟਵੀਟ ਕਰ ਕੇ ਲਿਖਿਆ, "ਕਿਹੜਾ ਸਮਝਦਾਰ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ? ਮੂਰਖਤਾਪੂਰਨ ਬਿਆਨ।" ਮਹੱਤਵਪੂਰਨ ਗੱਲ ਇਹ ਹੈ ਕਿ ਸੋਨਮ ਪਹਿਲਾਂ ਵੀ ਰਾਸ਼ਟਰੀ ਅਤੇ ਰਾਜਨੀਤਿਕ ਮੁੱਦਿਆਂ 'ਤੇ ਬੋਲਦੀ ਰਹੀ ਹੈ।
Which sane man speaks like this? Regressive foolish statements https://t.co/GJmxnGtNtv
— Sonam K Ahuja (@sonamakapoor) February 16, 2020
ਦੱਸ ਦਈਏ ਕਿ ਭਾਗਵਤ ਨੇ ਇਸ ਬਿਆਨ ਤੋਂ ਇਲਾਵਾ ਇਹ ਵੀ ਕਿਹਾ ਸੀ ਕਿ ਹਿੰਦੂ ਸਮਾਜ ਦਾ ਕੋਈ ਵਿਕਲਪ ਨਹੀਂ ਹੈ। ਦਰਅਸਲ ਉਹ ਆਰਐਸਐਸ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਘਰ ਦੇ ਅੰਦਰ ਹੀ ਸੀਮਤ ਰੱਖਣ ਦਾ ਕਾਰਨ ਸਮਾਜ ਦਾ ਬੁਰਾ ਹਾਲ ਹੈ।
ਭਾਗਵਤ ਨੇ ਕਿਹਾ ਸੀ ਕਿ ਬੀਤੇ 2000 ਸਾਲਾਂ ਤੋਂ ਜੋ ਹੋ ਰਿਹਾ ਹੈ, ਉਸ ਕਾਰਨ ਸਮਾਜ ਦਾ ਇਹ ਹਾਲ ਹੈ। 2000 ਸਾਲ ਪਹਿਲਾਂ ਇਹ ਹਾਲ ਨਹੀਂ ਸੀ। ਉਹ ਸਾਡੇ ਸਮਾਜ ਦਾ ਸੁਨਹਿਰਾ ਹਿੱਸਾ ਸੀ। ਮੈਂ ਇੱਕ ਹਿੰਦੂ ਹਾਂ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।