ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੂੰ ਨਿਗਮ ਨੇ ਪਾਕਿਸਤਾਨ ਦਾ ਹੁੰਦਾ ਵਾਲੇ ਬਿਆਨ `ਤੇ ਦਿੱਤਾ ਸਪੱਸ਼ਟੀਕਰਨ

ਸੋਨੂੰ ਨਿਗਮ ਨੇ ਪਾਕਿਸਤਾਨ ਦਾ ਹੁੰਦਾ ਵਾਲੇ ਬਿਆਨ `ਤੇ ਦਿੱਤਾ ਸਪੱਸ਼ਟੀਕਰਨ
ਸੋਨੂੰ ਨਿਗਮ ਨੇ ਪਾਕਿਸਤਾਨ ਦਾ ਹੁੰਦਾ ਵਾਲੇ ਬਿਆਨ `ਤੇ ਦਿੱਤਾ ਸਪੱਸ਼ਟੀਕਰਨ

ਕਈ ਭਾਰਤੀ ਭਾਸ਼ਾਵਾਂ `ਚ ਗਾ ਚੁੱਕੇ ਮਸ਼ਹੂਰ ਗਾਇਕ ਸੋਨੂੰ ਨਿਗਮ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ `ਚ ਆ ਗਏ। ਉਨ੍ਹਾਂ ਇਕ ਸੰਮੇਲਨ `ਚ ਕਿਹਾ ਸੀ ਕਿ ਮੈਨੂੰ ਲਗਤਾ ਹੈ ਕਿ ਜੇਕਰ ਮੈਂ ਪਾਕਿਸਤਾਨ ਦਾ ਹੁੰਦਾ ਤਾਂ ਜਿ਼ਆਦਾ ਚੰਗਾ ਹੁੰਦਾ। ਇਸ ਬਿਆਨ ਦੇ ਤੂਲ ਫੜ੍ਹਨ ਬਾਅਦ ਗਾਇਕ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਪੇਸ਼ ਕੀਤਾ ਗਿਆ ਹੈ।

 

ਸੋਨੂੰ ਨੇ ਮੰਗਲਵਾਰ ਰਾਤ ਨੂੰ ਫੇਸਬੁੱਕ `ਤੇ ਪੋਸਟ ਕੀਤਾ ਕਿ ਕਦੇ-ਕਦੇ ਹੈਡਲਾਈਨ ਨੂੰ ਸਨਸਨੀਖੇਜ ਬਣਾਉਣ ਦੇ ਯਤਨ `ਚ ਕੁਝ ਪੱਤਰਕਾਰ ਅਸਲ ਗੱਲ ਛੱਡ ਦਿੰਦੇ ਹਨ। ਉਨ੍ਹਾਂ ਇਕ ਟੀ ਵੀ ਚੈਨਲ ਸਮਾਰੋਹ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਕੁਝ ਪੱਤਰਕਾਰਾ ਨੇ ਇਸ ਕਿਥੇ ਪਹੁੰਚ ਦਿੱਤਾ।

 

ਗਾਇਕ ਨੇ ਕਿਹਾ ਕਿ ਪਾਕਿਸਤਾਨ `ਚ ਪੈਦਾ ਹੋਣਾ ਬੇਹਤਰ ਹੁੰਦਾ ਬਿਆਨ ਮੈਂ ਭਾਰਤ `ਚ ਸੰਗੀਤ ਕੰਪਨੀਆਂ ਦੇ ਸੰਦਰਭ `ਚ ਦਿੱਤਾ ਸੀ, ਜੋ ਗਾਇਕ-ਗਾਇਕਾਵਾਂ ਨਾਲ ਆਪਣੇ ਸੰਗੀਤ ਪ੍ਰੋਗਰਾਮ ਦਾ 40-50 ਫੀਸਦੀ ਭੁਗਤਾਨ ਕਰਨ ਲਈ ਕਹਿੰਦੇ ਹਨ ਅਤੇ ਜੋ ਇਹ ਪੈਸਾ ਦਿੰਦੇ ਹਨ, ਉਹ (ਕੰਪਨੀਆਂ) ਸਿਰਫ ਅਜਿਹੇ ਹੀ ਗਾਇਕਾਂ ਨਾਲ ਕੰਮ ਕਰਦੇ ਹਨ... ਪ੍ਰੰਤੂ ਉਹ ਵਿਦੇਸ਼ ਦੇ ਗਾਇਕਾਂ, ਵਿਸ਼ੇਸ਼ ਤੌਰ `ਤੇ ਪਾਕਿਸਤਾਨ ਦੇ ਗਾਇਕਾਂ ਨਾਲ ਅਜਿਹਾ ਕਰਨ ਲਈ ਨਹੀਂ ਕਹਿੰਦੇ। ਉਨ੍ਹਾਂ ਕਿਹਾ ਕਿ ਮੈਂ ਇਹ ਇਕ ਮਹੱਤਵਪੂਰਣ ਮੁੱਦਾ ਉਠਾਇਆ ਸੀ... ਅਤੇ ਇਨ੍ਹਾਂ ਲੋਕਾਂ ਨੇ ਇਸ ਨੂੰ ਬਦਲਕੇ ‘ਪਾਕਿਸਤਾਨ `ਚ ਪੈਦਾ ਹੋਣਾ ਮੇਰੇ ਲਈ ਇਕ ਵਧੀਆ ਹੁੰਦਾ, ਅਜਿਹਾ ਹੁੰਦਾ ਤਾਂ ਮੈਨੂੰ ਕੰਮ ਮਿਲ ਰਿਹਾ ਹੁੰਦਾ’ ਲਿਖ ਦਿੱਤਾ। ਮੈਂ ਕੀ ਕਹਿ ਸਕਦਾ ਹਾਂ।’’


ਸਮਿਟ ਦੌਰਾਨ ਗਾਇਕ ਇਸ ਬਾਰੇ ਗੱਲ ਕਰ ਰਹੇ ਸਨ ਕਿ ਇਨ੍ਹਾਂ ਦਿਨੀਂ ਕਿਉਂ ਕਈ ਗਾਣਿਆਂ ਦੇ ਰੀਮਿਕਸ਼ ਬਣ ਰਹੇ ਹਨ। ਉਨ੍ਹਾਂ ਮਜਾਕ `ਚ ਕਿਹਾ ਕਿ ਕਦੇ-ਕਦੇ ਮੈਨੂੰ ਲਗਦਾ ਹੈ ਕਿ ਜੇਕਰ ਮੈਂ ਪਾਕਿਸਤਾਨੀ ਹੁੰਦਾ ਤਾਂ ਜਿ਼ਆਦਾ ਬੇਹਤਰ ਹੁੰਦਾ। ਘੱਟ ਤੋਂ ਘੱਟ ਮੈਨੂੰ ਭਾਰਤ ਤੋਂ ਕੰਮ ਦਾ ਆਫਰ ਤਾਂ ਮਿਲਦਾ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸ਼ੋਅ ਲਈ ਗਾਇਕਾਂ ਨੂੰ ਸੰਗੀਤ ਕੰਪਨੀਆਂ ਨੂੰ ਪੈਸਾ ਦੇਣਾ ਪੈਂਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਉਹ ਹੋਰ ਗਾਇਕਾਂ ਦੇ ਗਾਣੇ ਚਲਾਉਣਗੇ ਅਤੇ ਉਨ੍ਹਾਂ ਨੂੰ ਹਾਈਲਾਈਟ ਕਰਨਗੇ ਅਤੇ ਉਹ ਫਿਰ ਉਨ੍ਹਾਂ ਤੋਂੇ ਪੈਸੇ ਲੈਣਗੇ। ਸੋਨੇ ਕਿਹਾ ਸੀ ਕਿ ਉਹ ਅਜਿਹਾ ਪਾਕਿਸਤਾਨੀ ਗਾਇਕਾਂ ਨਾਲ ਨਹੀਂ ਕਰਦੇ... ਤਾਂ ਫਿਰ ਸਿਰਫ ਭਾਰਤੀ ਗਾਇਕਾਂ ਦੇ ਨਾਲ ਕਿਉਂ? ਆਤਿਫ ਅਸਲਮ ਮੇਰੇ ਬਹੁਤ ਕਰੀਬੀ ਦੋਸਤ ਹਨ।

 

ਉਨ੍ਹਾਂ ਤੋਂ ਕਦੇ ਵੀ ਸ਼ੋਅ ਲਈ ਪੈਸੇ ਦੇਣ ਲਈ ਨਹੀਂ ਕਿਹਾ ਗਿਆ ਅਤੇ ਰਾਹਤ ਫਤੇਹ ਅਲੀ ਖਾਨ ਤੋਂ ਵੀ ਅਜਿਹਾ ਕਰਨ ਲਈ ਨਹੀਂ ਕਿਹਾ ਗਿਆ। ਸੋਨੂੰ ਨੇ ਇਸ ਲਈ ਗਾਣੇਂ ਦੇ ਰੀਮਿਕਸ ਦੇ ਚੱਲਣ ਨੂੰ ਜਿ਼ੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਸੰਗੀਤਕਾਰ, ਗੀਤਕਾਰ ਅਤੇ ਗਾਇਕ-ਗਾਇਕਾਵਾਂ ਗੀਤ ਤਿਆਰ ਕਰਦੇ ਹਨ। ਹੁਣ ਇਸ ਕੰਮ ਨੂੰ ਸੰਗੀਤ ਕੰਪਨੀਆਂ ਨੇ ਆਪਣੇ ਹੱਥ ਲੈ ਲਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonu Nigam explains explanation on Pakistan statement