ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੀ ਵਾਰ ਪਿਤਾ ਬਣੇ ‘ਸਸੁਰਾਲ ਗੇਂਦਾ ਫੂਲ ਫੇਮ’ ਐਕਟਰ

ਦੂਜੀ ਵਾਰ ਪਿਤਾ ਬਣੇ ‘ਸਸੁਰਾਲ ਗੇਂਦਾ ਫੂਲ ਫੇਮ’ ਐਕਟਰ

ਟੀਵੀ ਦੇ ਮਸ਼ਹੂਰ ਐਕਟਰ ਸੂਰਜ ਥਾਪਰ ਸ਼ਨੀਵਾਰ ਨੂੰ ਗੁਡੀ ਪੜਵਾ ਦੇ ਦਿਨ ਦੂਜੀ ਵਾਰ ਪਾਪਾ ਬਣੇ ਹਨ। ਇਕ ਇੰਟਰਟੇਨਮੈਂਟ ਪੋਰਟਲ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਮੈਂ ਅਤੇ ਦੀਪਤੀ ਬੇਟੀ ਹੋਣ ਦੀ ਉਮੀਦਵਾਰ ਕਰ ਰਹੇ ਸੀ, ਪ੍ਰੰਤੂ ਭਗਵਾਨ ਨੇ ਸਾਨੂੰ ਬੇਟਾ ਦਿੱਤਾ। ਪਤਨੀ ਦੀਪਤੀ ਨੂੰ ਬੇਟੀ ਦੀ ਐਨੀ ਚਾਹਤ ਸੀ ਕਿ ਬੇਟੇ ਦੇ ਹੋਣ ਬਾਅਦ ਉਸਨੇ ਨਰਸ ਨੂੰ ਬੋਲਿਆ ਕਿ ਉਹ ਦੁਬਾਰਾ ਚੈਕ ਕਰੇ ਕਿ ਉਹ ਬੇਟੀ ਤਾਂ ਨਹੀਂ ਹੈ।  ਮੈਂ ਉਸ ਨੂੰ ਸੁਣਕੇ ਹੱਸਦਾ ਰਿਹਾ।

 

ਸੂਰਜ ਨੇ ਅੱਗੇ ਕਿਹਾ ਕਿ ਅਸੀਂ ਤਾਂ ਬੇਟੀ ਦੇ ਕਈ ਨਾਮ ਸੋਚਦੇ ਸੀ। ਹੁਣ ਸਾਨੂੰ ਬੇਟੇ ਲਈ ਨਾਮ ਲੱਭਣਾ ਪਵੇਗਾ। ਵੈਸੇ ਮੈਨੂੰ ਹਮੇਸ਼ਾ ਇਹ ਕਲੀਅਰ ਸੀ ਕਿ ਦੋ ਬੱਚੇ ਹੋਣਗੇ। ਇਸ ਦੇ ਪਿਛੇ ਕਾਰਨ ਇਹ ਦੋ ਬੱਚੇ ਹੋਣ ਨਾਲ ਉਨ੍ਹਾਂ ਵਿਚ ਆਪਸ ਵਿਚ ਪਿਆਰ ਅਤੇ ਰਿਸ਼ਤੇ ਦੀ ਕਦਰ ਹੁੰਦੀ ਹੈ।

 

ਜ਼ਿਕਰਯੋਗ ਹੈ ਕਿ ਸੂਰਜ ਥਾਪਰ ਨੇ ਸਾਲ 2012 ਵਿਚ ਦੀਪਤੀ ਧਆਨੀ ਨਾਲ ਵਿਆਹ ਕੀਤਾ ਸੀ। ਸੂਰਜ ਕਈ ਸਾਰੇ ਸੀਰੀਅਲ ਕਰ ਚੁੱਕੇ ਹਨ। ਇਨ੍ਹਾਂ ਸੀਰੀਅਲਾਂ ਵਿਚ ਇਕ ਨਵੀਂ ਪਹਿਚਾਣ, ਰਜੀਆ ਸੁਲਤਾਨ, ਭਾਈ, ਭਈਆ ਅਤੇ ਬ੍ਰਦਰ, ਚੰਦਰਗੁਪਤ ਮੋਰੀਆ ਅਤੇ ਇਕ ਰਿਸ਼ਤਾ ਸਾਂਝੇਦਾਰੀ ਦਾ ਸ਼ਾਮਲ ਹਨ। ਸੂਰਜ ਸੋਸ਼ਲ ਮੀਡੀਆ ਉਤੇ ਐਕਟਿਵ ਰਹਿੰਦਾ ਹੈ। ‘ਸਸੁਰਾਲ ਗੇਂਦਾ ਫੂਲ’ ਸੀਰੀਅਲ ਵਿਚ ਸੂਰਜ ਨੇ ਆਲੋਕ ਕਸ਼ਿਅਪ ਦਾ ਕਿਰਦਾਰ ਨਿਭਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sooraj thapar became proud father of a baby boy on the day of gudi padwa