ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Sooryavanshi Trailer : ਜ਼ਬਰਦਸਤ ਹੈ ਅਕਸ਼ੇ ਕੁਮਾਰ ਦਾ ਐਕਸ਼ਨ ਮੋਡ

ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 'ਸੂਰਿਆਵੰਸ਼ੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਅਕਸ਼ੇ ਨਾਲ ਕਟਰੀਨ ਕੈਫ ਲੀਡ ਰੋਲ 'ਚ ਹਨ। ਟ੍ਰੇਲਰ ਉਮੀਦ ਤੋਂ ਕਿਤੇ ਵੱਧ ਦਮਦਾਰ ਹੈ। ਅਕਸ਼ੇ ਦਾ ਦੇਸ਼ ਭਗਤੀ ਦਾ ਅਵਤਾਰ ਐਕਸ਼ਨ ਦੇ ਤੜਕੇ ਨਾਲ ਕਾਫ਼ੀ ਧਮਾਕੇਦਾਰ ਹੈ। ਫਿਲਮ 'ਚ ਰਣਵੀਰ ਸਿੰਘ ਅਤੇ ਅਜੇ ਦੇਵਗਨ ਵੀ ਕੁਝ ਸੀਨਜ਼ 'ਚ ਨਜ਼ਰ ਆ ਰਹੇ ਹਨ ਅਤੇ ਜਦੋਂ ਤਿੰਨੇ ਇਕੱਠੇ ਆਉਂਦੇ ਹਨ ਤਾਂ ਮਜ਼ਾ ਤਿੰਨ ਗੁਣਾ ਹੋ ਜਾਂਦਾ ਹੈ। ਵੇਖੋ ਟ੍ਰੇਲਰ -
 

ਜ਼ਿਕਰਯੋਗ ਹੈ ਕਿ ਫ਼ਿਲਮ 'ਸੂਰਿਆਵੰਸ਼ੀ' ਪਹਿਲਾਂ 27 ਮਾਰਚ ਨੂੰ ਰਿਲੀਜ਼ ਹੋਣੀ ਸੀ। ਹਾਲਾਂਕਿ ਹੁਣ ਇਹ ਫ਼ਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੁਪਰ ਕੋਪ ਸੀਰੀਜ਼ ਦੀ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ।
 

 

ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਇਸ ਕੋਪ ਯੂਨੀਵਰਸ ਫ਼ਿਲਮ ਵਿੱਚ ਰਣਵੀਰ ਸਿੰਘ, ਸਿੰਬਾ ਅਤੇ ਅਜੇ ਦੇਵਗਨ ਸਿੰਘਮ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਬਹੁਤ ਸਮਾਂ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਤਿੰਨੇ ਸਿਤਾਰੇ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।
 

ਇੱਕ ਦਹਾਕੇ ਬਾਅਦ ਅਕਸ਼ੇ ਅਤੇ ਕਟਰੀਨਾ ਦੀ ਜੋੜੀ 'ਸੂਰਿਆਵੰਸ਼ੀ' 'ਚ ਨਜ਼ਰ ਆਵੇਗੀ। ਦੋਵਾਂ ਸਿਤਾਰਿਆਂ ਨੇ ਪਿਛਲੇ ਸਾਲ 2010 ਵਿੱਚ ਫਿਲਮ 'ਤੀਸ ਮਾਰ ਖਾਂ' ਵਿੱਚ ਕੰਮ ਕੀਤਾ ਸੀ। ਅਕਸ਼ੇ ਅਤੇ ਕੈਟਰੀਨਾ ਤੋਂ ਇਲਾਵਾ ਜੈਕੀ ਸ਼ਰਾਫ, ਸਿਕੰਦਰ ਖੇਰ, ਅਭਿਮੰਨਿਊ ਸਿੰਘ, ਗੁਲਸ਼ਨ ਗਰੋਵਰ ਅਤੇ ਹੋਰ ਸਿਤਾਰੇ 'ਸੂਰਿਆਵੰਸ਼ੀ 'ਚ ਨਜ਼ਰ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sooryavanshi Trailer akshay kumar katrina kaif sooryavanshi trailer is out watch video