ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉਤਰਾਖੰਡ ਦੇ ਕਸਬੇ ’ਚ ਵਿਆਹ ਦੌਰਾਨ ਜ਼ਬਰਦਸਤ ਡਾਂਸ ਕੀਤਾ ਕੈਟਰੀਨਾ ਕੈਫ਼ ਨੇ

​​​​​​​ਉਤਰਾਖੰਡ ਦੇ ਕਸਬੇ ’ਚ ਵਿਆਹ ਦੌਰਾਨ ਜ਼ਬਰਦਸਤ ਡਾਂਸ ਕੀਤਾ ਕੈਟਰੀਨਾ ਕੈਫ਼ ਨੇ

ਉਤਰਾਖੰਡ ਦੇ ਕਸਬੇ ਔਲੀ ਵਿਖੇ ਇੱਕ ਵਿਆਹ ਸਮਾਰੋਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਸ ਵਿਆਹ ਉੱਤੇ 200 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਵਿਆਹ ਲਈ ਬਾਹੂਬਲੀ ਦੇ ਰਾਜਮਹੱਲ ਵਰਗਾ ਮੰਡਪ ਸਜਾਇਆ ਗਿਆ ਸੀ ਤੇ ਇੱਥੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਤੇ ਰੈਪਰ ਬਾਦਸ਼ਾਹ ਦੇ ਨਾਲ–ਨਾਲ ਬਾਲੀਵੁੱਡ ਦੀਆਂ ਕੁਝ ਹੋਰ ਹਸਤੀਆਂ ਵੀ ਮੌਜੂਦ ਰਹੀਆਂ ਸਨ।

 

 

ਕੈਟਰੀਨਾ ਕੈਫ਼ ਇਸ ਵਿਆਹ ਵਿੱਚ ਖ਼ਾਸ ਤੌਰ ’ਤੇ ਸ਼ਿਰਕਤ ਕਰਨ ਲਈ ਪੁੱਜੀ ਸੀ। ਉਸ ਨੇ ਇੱਥੇ ਜ਼ਬਰਦਸਤ ਨਾਚ ਵੀ ਕੀਤਾ। ਕੈਟਰੀਨਾ ਕੈਫ਼ ਦਾ ਇਹ ਡਾਂਸ ਹੀ ਇਸ ਇਲਾਕੇ ਵਿੱਚ ਮੁੱਖ ਤੌਰ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

 

ਸੋਸ਼ਲ ਮੀਡੀਆ ਉੱਤੇ ਉਸ ਨਾਚ ਦੇ ਵਿਡੀਓ ਡਾਢੇ ਵਾਇਰਲ ਹੋ ਰਹੇ ਹਨ। ਇੱਕ ਵਿਡੀਓ ਵਿੱਚ ਉਹ ਆਪਣੀ ਫ਼ਿਲਮ ‘ਤੀਸ ਮਾਰ ਖ਼ਾਨ’ ਦੇ ਗੀਤ ‘ਸ਼ੀਲਾ ਕੀ ਜਵਾਨੀ’ ਉੱਤੇ ਡਾਂਸ ਕਰ ਰਹੀ ਹੈ।

 

 

ਇੱਕ ਹੋਰ ਵਿਡੀਓ ਵਿੱਚ ਕਟਰੀਨਾ ਆਪਣੀ ਫ਼ਿਲਮ ‘ਜ਼ੀਰੋ’ ਦੇ ਗੀਤ ‘ਹੁਸਨ ਪਰ ਦਮ ਲਹਿਰਾਇਆ’ ਤੇ ‘ਧੂਮ 3’ ਦੇ ਗੀਤ ‘ਕਮਲੀ ਕਮਲੀ’ ਉੱਤੇ ਡਾਂਸ ਕਰ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Splendid dance performance of Katrnia Kaif in a wedding ceremony at a Uttrakhand town