ਅਗਲੀ ਕਹਾਣੀ

'ਸ਼ਾਹਰੁਖ ਖ਼ਾਨ ਨੇ ਕਿਰਪਾਨ ਨਹੀਂ ਆਮ ਤਲਵਾਰ ਪਹਿਨੀ ਹੋਈ ਹੈ'

'ਸਾਹਰੁਖ ਖ਼ਾਨ ਨੇ ਕਿਰਪਾਨ ਨਹੀਂ ਆਮ ਤਲਵਾਰ ਪਹਿਨੀ ਹੋਈ ਹੈ'

ਫ਼ਿਲਮ ਜ਼ੀਰੋ" ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਮੁੱਖ ਅਦਾਕਾਰ ਸ਼ਾਹਰੁਖ ਖਾਨ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਵਿੱਚ ਇਕ ਕਿਰਪਾਨ ਨਹੀਂ ਸਗੋਂ ਤਲਵਾਰ ਪਹਿਨੇ ਹੋਏ ਹਨ।

 

ਜਸਟਿਸ ਬੀਪੀ ਧਰਮਧਿਕਾਰੀ ਤੇ ਐਸ.ਵੀ. ਕੋਟਵਾਲ ਦੀ ਬੈਂਚ ਨੇ ਐਡਵੋਕੇਟ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਦੇ ਟ੍ਰੇਲਰ ਤੇ ਪੋਸਟਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

 

ਇਸ ਮਹੀਨੇ ਦੇ ਸ਼ੁਰੂ ਵਿਚ ਦਾਖਲ ਪਟੀਸ਼ਨ ਤਹਿਤ ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾਵਾਂ ਨੂੰ ਉਹ ਸੀਨ ਹਟਾਉਣ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਜਿੱਥੇ ਸ਼ਾਹਰੁਖ ਨੇ ਕਿਰਪਾਨ ਪਹਿਨੀ ਹੋਈ ਹੈ। ਇਸ ਪਟੀਸ਼ਨ 'ਚ ਫਿਲਮ ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ ਕਿਹਾ ਗਿਆ ਸੀ ਕਿ ਉਹ ਫਿਲਮ ਨੂੰ ਸਰਟੀਫਿਕੇਟ ਨਾ ਦੇਣ ਜਾਂ ਇਸ ਨੂੰ ਰੱਦ ਨਾ ਕਰਨ ਜੇ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।

 

ਸ਼ਾਹਰੁਖ ਖਾਨ, ਨਿਰਮਾਤਾ ਗੌਰੀ ਖਾਨ, ਕਰੁਣਾ ਬਡਵਾਲ ਅਤੇ ਡਾਇਰੈਕਟਰ ਆਨੰਦ ਐਲ ਰਾਏ ਦੇ ਲਈ ਪੇਸ਼ ਹੋਏ ਸੀਨੀਅਰ ਵਕੀਲ ਨਰਵੋਜ਼ ਸੇਰਵਈ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਇਹ ਪਟੀਸ਼ਨ ਪੂਰੀ ਤਰ੍ਹਾਂ 'ਗਲਤ ਧਾਰਨਾ' 'ਤੇ ਆਧਾਰਤ ਹੈ। ਮੁੱਖ ਅਦਾਕਾਰ ਨੇ ਜੋ ਪਹਿਨਿਆ ਹੋਇਾ ਹੈ ਕਿਰਪਾਨ ਨਹੀਂ ਹੈ. ਇਹ ਇੱਕ ਆਮ ਜਿਹੀ ਤਲਵਾਰ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SRK holding sword not kirpan in Zero