ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਦਿਤਿਆ ਪੰਚੋਲੀ ਮਾਮਲਾ: ਕੰਗਨਾ ਰਨੌਤ ਅਤੇ ਉਸ ਦੀ ਭੈਣ ਰੰਗੋਲੀ ਨੂੰ ਮੁੰਬਈ ਕੋਰਟ ਨੇ ਭੇਜਿਆ ਸੰਮਨ

ਬਾਲੀਵੁਡ ਅਦਾਕਾਰਾ ਕੰਗਨਾ ਰਨੌਤ (Kangana Ranaut) ਅਤੇ ਉਸ ਦੀ ਭੈਣ ਰੰਗੋਲੀ ਚੰਦੇਲ (Rangoli Chandel) ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। 

 

ਖ਼ਬਰਾਂ ਦੀ ਮੰਨੀਏ ਤਾਂ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਨੂੰ ਮੁੰਬਈ ਕੋਰਟ (Mumbai Court) ਨੇ ਆਦਿਤਿਆ ਪੰਚੋਲੀ (Aditya Pancholi) ਮਾਮਲੇ ਵਿੱਚ ਸੰਮਨ Summons ਜਾਰੀ ਕੀਤਾ ਹੈ।
ਦਰਅਸਲ, ਸਾਲ 2017 ਵਿੱਚ ਆਦਿਤਿਆ ਪੰਚੋਲੀ (Aditya Pancholi) ਨੇ ਕੰਗਨਾ ਰਨੌਤ 'ਤੇ ਅਪਰਾਧਿਕ ਮਾਣਹਾਨੀ (Criminal Defamation) ਦਾ ਕੇਸ ਦਰਜ ਕਰਵਾਇਆ ਸੀ। 

 

 

 

 

ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਅਦਾਲਤ ਨੇ ਕੰਗਨਾ ਅਤੇ ਰੰਗੋਲੀ ਨੂੰ ਸੰਮਨ ਜਾਰੀ ਕੀਤੇ ਹਨ, ਜਿਸ ਦੀ ਅਗਲੀ ਸੁਣਵਾਈ ਹੁਣ 26 ਜੂਨ ਨੂੰ ਹੋਵੇਗੀ। ਇਸ ਕੇਸ ਵਿੱਚ 4 ਵੱਖ-ਵੱਖ ਸੰਮਨ ਜਾਰੀ ਕੀਤੇ ਗਏ ਹਨ।
ਜਾਣੋ ਕੀ ਮਾਮਲਾ ਹੈ


ਕੰਗਨਾ ਰਨੌਤ ਨੇ ਇਕ ਬਿਆਨ ਵਿੱਚ ਆਦਿਤਿਆ ਪੰਚੋਲੀ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਸਨ। ਕੰਗਨਾ ਮੁਤਾਬਕ ਆਦਿਤਿਆ ਪੰਚੋਲੀ ਨਾਲ ਰਿਲੇਸ਼ਨ ਵਿੱਚ ਰਹਿੰਦੇ ਹੋਏ ਉਸ ਨੇ ਕੁੱਟਿਆ ਅਤੇ ਸਰੀਰਕ ਹਿੰਸਾ ਕੀਤੀ ਸੀ। ਜਿਸ ਤੋਂ ਬਾਅਦ ਕੰਗਨਾ ਦੀ ਭੈਣ ਰੰਗੋਲੀ ਨੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਆਦਿਤਿਆ ਪੰਚੋਲੀ ਵਿਰੁਧ ਮਾਮਲਾ ਦਰਜ ਕਰਵਾਇਆ ਸੀ। 

 

ਉਥੇ ਆਦਿਤਿਆ ਪੰਚੋਲੀ ਨੇ ਵੀ ਆਪਣੀ ਪਤਨੀ ਜ਼ਰੀਨਾ ਵਹਾਬ ਦੇ ਨਾਲ ਰੰਗੋਲੀ ਦੀ ਅਰਜ਼ੀ ਖ਼ਿਲਾਫ਼ ਕਾਊਂਟਰ ਅਰਜ਼ੀ ਦਰਜ ਕਰਵਾਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਕੰਗਨਾ ਦੇ ਵਕੀਲ ਨੇ ਉਨ੍ਹਾਂ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਆਦਿਤਿਆ ਅਤੇ ਜਰੀਨਾ ਨੇ ਕੰਗਨਾ ਅਤੇ ਰੰਗੋਲੀ ਖ਼ਿਲਾਫ਼ ਚਾਰ ਕੇਸ ਦਰਜ ਕਰਵਾਏ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Summons to Kangana Ranaut and her sister Rangoli Chandel in defamation cases filed by Aditya Pancholi