ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੀਲ ਗਰੋਵਰ ਛੇਤੀ ਵਿਖਾਈ ਦੇਣਗੇ ਕਪਿਲ ਸ਼ਰਮਾ ਸ਼ੋਅ ’ਚ

ਸੁਨੀਲ ਗਰੋਵਰ ਛੇਤੀ ਵਿਖਾਈ ਦੇਣਗੇ ਕਪਿਲ ਸ਼ਰਮਾ ਸ਼ੋਅ ’ਚ

ਸੁਨੀਲ ਗਰੋਵਰ ਉਰਫ਼ ਡਾ. ਮਸ਼ਹੂਰ ਗੁਲਾਟੀ ਉਰਫ਼ ਗੁੱਥੀ ਹੁਣ ਦੋਬਾਰਾ ਛੇਤੀ ਹੀ ‘ਕਪਿਲ ਸ਼ਰਮਾ ਸ਼ੋਅ’ ਵਿੱਚ ਦੋਬਾਰਾ ਵਿਖਾਈ ਦੇਣਗੇ। ਉਨ੍ਹਾ ਖ਼ੁਦ ਟਵੀਟ ਕਰ ਕੇ ਇਹ ਵੱਡੀ ਖ਼ਬਰ ਸ਼ੇਅਰ ਕੀਤੀ ਹੈ।

 

 

ਸਭ ਨੂੰ ਪਤਾ ਹੈ ਕਿ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਜਦੋਂ ਇਕੱਠੇ ਸਟੇਜ ’ਤੇ ਆਉਂਦੇ ਹਨ, ਤਾਂ ਉਹ ਦਰਸ਼ਕਾਂ ਨੂੰ ਹਸਾ–ਹਸਾ ਕੇ ਉਨ੍ਹਾਂ ਦੀਆਂ ਵੱਖੀਆਂ ਦੂਹਰੀਆਂ ਕਰ ਦਿੰਦੇ ਹਨ।

 

 

ਇਨ੍ਹਾਂ ਦੋਵੇਂ ਕਲਾਕਾਰਾ ਵਿਚਾਲੇ ਆਸਟ੍ਰੇਲੀਆ ਦੌਰੇ ਦੌਰਾਨ ਝਗੜਾ ਹੋ ਜਾਣ ਕਾਰਨ ਇਹ ਜੋੜੀ ਟੁੱਟ ਗਈ ਸੀ। ਉਸ ਤੋਂ ਬਾਅਦ ਹੀ ਅਲੀ ਅਸਗ਼ਰ ਵੀ ਗ਼ਾਇਬ ਹੋ ਗਏ ਸਨ।

 

 

ਇਸ ਦੇ ਬਾਵਜੂਦ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਦੋਸਤੀ ਕਾਇਮ ਹੈ। ਫਿਰ ਸੁਨੀਲ ਗਰੋਵਰ ਅਸਲ ਵਿੱਚ ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਵਿੱਚ ਰੁੱਝ ਗਏ ਸਨ। ਇਸੇ ਲਈ ਉਨ੍ਹਾਂ ਨੂੰ ਦੋਬਾਰਾ ਇਸ ਸ਼ੋਅ ਵਿੱਚ ਆਉਣ ਦਾ ਮੌਕਾ ਨਹੀਂ ਮਿਲ ਸਕਿਆ।

 

 

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਦੋਸਤੀ ਟੁੱਟਣ ਦੀਆਂ ਸੁਰਖ਼ੀਆਂ ਪਿਛਲੇ ਦਿਨਾਂ ਦੌਰਾਨ ਮੀਡੀਆ ’ਚ ਛਾਈਆਂ ਰਹੀਆਂ ਹਨ।

 

 

ਪਿਛਲੇ ਕੁਝ ਸਮੇਂ ਦੌਰਾਨ ਦੋਵਾਂ ਬਾਰੇ ਕੁਝ ਨਕਾਰਾਤਮਕ ਖ਼ਬਰਾਂ ਵੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੁੰਦੀਆਂ ਰਹੀਆਂ ਹਨ ਪਰ ਹੁਣ ਅਖ਼ੀਰ ਇੱਕ ਵਾਰ ਫਿਰ ਸੁਨੀਲ ਗਰੋਵਰ ਦੀ ‘ਕਪਿਲ ਸ਼ਰਮਾ ਸ਼ੋਅ’ ਵਿੱਚ ਵਾਪਸੀ ਦੀ ਹਾਂ–ਪੱਖੀ ਖ਼ਬਰ ਆਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Grover will soon comeback in Kapil Sharma Show