ਸਨੀ ਦਿਓਲ ਦੇ ਬੇਟੇ ਕਰਣ ਦਿਓਲ ਦੀ ਪਹਿਲੀ ਫ਼ਿਲਮ ‘ਪਲ ਪਲ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਸੰਨੀ ਦਿਓਲ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਨ੍ਹੀਂ ਦਿਨੀਂ ਸੰਨੀ ਅਤੇ ਕਰਣ ਫ਼ਿਲਮ ਨੂੰ ਜ਼ੋਰ ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਦੋਵੇਂ ਸ਼ੋਅ ਨੱਚ ਬੱਲੀਏ ਉੱਤੇ ਪਹੁੰਚੇ ਸਨ।
ਇਸ ਦੌਰਾਨ, ਸੰਨੀ ਨੇ ਰਵੀਨਾ ਨਾਲ ਇਸ ਤਰ੍ਹਾਂ ਆਸ਼ਿਕੀ ਦਾ ਅਸਰ ਛੋਡ ਜਾਓਗਾ ਗਾਣੇ ਉੱਤੇ ਪ੍ਰਫਾਰਮ ਕੀਤਾ। ਦੋਵਾਂ ਦੀ ਪ੍ਰਫਾਰਮੈਂਸ ਵੇਖ ਕੇ ਸਾਰੇ ਬਹੁਤ ਖੁਸ਼ ਹੋਏ, ਪਰ ਕਰਣ ਨੂੰ ਤਾਂ ਪ੍ਰਫਾਰਮੈਂਸ ਇੰਨੀ ਪਸੰਦ ਆਈ ਕਿ ਉਹ ਸਿੱਧੇ ਸਟੇਜ 'ਤੇ ਗਏ ਅਤੇ ਸੰਨੀ ਨੂੰ ਪਿੱਛੇ ਤੋਂ ਗਲੇ ਲਗਾ ਲਿਆ ਜਿਸ ਤੋਂ ਬਾਅਦ ਉਥੇ ਮੌਜੂਦ ਹਰ ਵਿਅਕਤੀ ਨੇ ਤਾੜੀਆਂ ਵਜਾਈਆਂ।
ਸਟਾਰ ਪਲੱਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਵੀਡੀਓ-
ਦੱਸਣਯੇੋਗ ਹੈ ਕਿ ਫ਼ਿਲਮ 'ਪਲ ਪਲ ਦਿਲ ਕੇ ਪਾਸ' 20 ਸਤੰਬਰ ਨੂੰ ਰਿਲੀਜ਼ ਹੋਵੇਗੀ।