ਪੋਰਨ ਸਟਾਰ ਤੋਂ ਬਾਲੀਵੁੱਡ ਸਟਾਰ ਬਣੀ ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਨੇ ਆਪਣੇ ਬੇਟੇ ਅਸ਼ਰ ਅਤੇ ਸੈਫ-ਕਰੀਨਾ ਦੇ ਬੇਟੇ ਤੈਮੂਰ ਅਲੀ ਖਾਨ ਦੇ ਹਮਸ਼ਕਲ ਹੋਣ ਬਾਰੇ ਚੁੱਪੀ ਤੋੜ ਦਿੱਤੀ ਹੈ। ਦੱਸ ਦੇਈਏ ਕਿ ਸਨੀ ਦੇ ਬੇਟੇ ਅਸ਼ਰ ਅਤੇ ਤੈਮੂਰ ਬਾਰੇ ਕਈ ਵਾਰ ਕਿਹਾ ਜਾਂਦਾ ਰਿਹਾ ਹੈ ਕਿ ਦੋਵੇਂ ਇਕੋ ਜਿਹੇ ਲੱਗਦੇ ਹਨ। ਕੁਝ ਦਿਨ ਪਹਿਲਾਂ ਅਸ਼ਰ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਨੂੰ ਵੇਖ ਲੋਕ ਉਸ ਦੀ ਤੁਲਣਾ ਤੈਮੂਰ ਨਾਲ ਕਰ ਰਹੇ ਸਨ।
ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਸੰਨੀ ਨੇ ਕਿਹਾ, 'ਜਿੱਥੋਂ ਤੱਕ ਤੈਮੂਰ ਤੇ ਅਸ਼ਰ ਦਾ ਸਵਾਲ ਹੈ, ਮੇਰੇ ਖਿਆਲ ਚ ਬਹੁਤ ਸਾਰੇ ਬੱਚੇ ਛੋਟੇ ਹੁੰਦਿਆਂ ਕੁਝ ਇਕੋ ਜਿਹੇ ਦਿਖਾਈ ਦਿੰਦੇ ਹਨ। ਦੋਵੇਂ ਗੋਲੂ-ਮੋਲੂ ਹਨ ਤੇ ਦੋਵਾਂ ਦਾ ਚਿਹਰਾ ਲੰਮਾ ਹੈ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਦੋਵੇਂ ਇਕੋ ਜਿਹੇ ਦਿਖਾਈ ਦਿੰਦੇ ਹਨ। ਮੇਰੇ ਖਿਆਲ ਚ ਦੋਵੇਂ ਚੰਗੇ ਹਨ। ਮੈਨੂੰ ਲੱਗਦਾ ਹੈ ਕਿ ਕਰੀਨਾ-ਸੈਫ ਅਤੇ ਅਸੀਂ ਬਹੁਤ ਖੁਸ਼ਕਿਸਮਤ ਮਾਪੇ ਹਾਂ।'
ਇਸ ਦੌਰਾਨ ਸੰਨੀ ਨੂੰ ਪੁੱਛਿਆ ਗਿਆ ਕਿ ਕੀ ਉਹ ਬੱਚਿਆਂ ਦੇ ਨਾਲ ਬਾਹਰ ਜਾਣ 'ਤੇ ਬੇਚੈਨੀ ਮਹਿਸੂਸ ਕਰਦੀ ਹੈ ਜਦੋਂ ਫੋਟੋਗ੍ਰਾਫਰ ਉਨ੍ਹਾਂ ਦੀਆਂ ਫੋਟੋਆਂ ਖਿੱਚਦੇ ਹਨ। ਸਨੀ ਨੇ ਕਿਹਾ, 'ਮੈਂ ਕਈ ਵਾਰ ਉਨ੍ਹਾਂ ਦੀਆਂ ਫੋਟੋਆਂ ਦੀ ਭਾਲ ਕਰਦੀ ਹਾਂ ਕਿਉਂਕਿ ਮੈਨੂੰ ਫੋਟੋਗ੍ਰਾਫ਼ਰਾਂ ਦੁਆਰਾ ਖਿੱਚੀਆਂ ਗਈਆਂ ਆਪਣੇ ਬੱਚਿਆਂ ਦੀਆਂ ਫੋਟੋਆਂ ਬਹੁਤ ਪਿਆਰੀਆਂ ਲੱਗਦੀਆਂ ਹਨ।'
ਸੰਨੀ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਹੁਣ ਫਿਲਮ ‘ਵੀਰਮਾਦੇਵੀ’‘ਚ ਨਜ਼ਰ ਆਉਣਗੀ। ਇਸ ਚ ਉਨ੍ਹਾਂ ਨਾਲ ਨਵਦੀਪ ਮੁੱਖ ਭੂਮਿਕਾ ਚ ਹੋਣਗੇ। ਤਮਿਲ ਤੋਂ ਇਲਾਵਾ ਸੰਨੀ ਦੀ ਇਹ ਫਿਲਮ ਹਿੰਦੀ, ਮਲਿਆਲਮ, ਕੰਨੜ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਏਗੀ।
.