ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਸਰਚ ’ਚ ਸਭ ਤੋਂ ਵੱਧ ਸਨੀ ਲਿਓਨੀ ਨੂੰ ਲੱਭਦੇ ਨੇ ਭਾਰਤੀ ਲੋਕ

ਭਾਰਤ ਚ ਗੂਗਲ ਸਰਚ ਚ ਇਸ ਸਾਲ ਅਗਸਤ ਦੇ ਪਹਿਲੇ ਹਫਤੇ ਤਕ ਸਭ ਤੋਂ ਵੱਧ ਲੱਭੀ ਜਾਣ ਵਾਲੇ ਸਖ਼ਸ਼ੀਅਤਾਂ ਦੀ ਸੂਚੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰਸਟਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਨੂੰ ਪਛਾੜਦਿਆਂ ਅਦਾਕਾਰਾ ਸਨੀ ਲਿਓਨੀ ਸਿਖਰ ਤੇ ਕਾਬਜ ਹਨ।

 

ਗੂਗਲ ਟ੍ਰੈਂਡਸ ਐਨਾਲਿਟਿਕਸ ਮੁਤਾਬਕ ਸਨੀ ਲਿਓਨੀ ਨਾਲ ਜੁੜੀਆਂ ਜ਼ਿਆਦਾਤਰ ਖੋਜਾਂ ਉਨ੍ਹਾਂ ਦੇ ਵੀਡੀਓ ਬਾਰੇ ਚ ਹਨ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਤੇ ਆਧਾਰ ਬਾਇਓਪਿਕ ਲੜੀ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ’ ਨੂੰ ਵੀ ਲੋਕਾਂ ਨੇ ਲੱਭਿਆ ਹੈ।

 

ਇਸ ਤੋਂ ਇਲਾਵਾ ਇਸ ਵੀ ਪਤਾ ਲਗਿਆ ਕਿ ਸਨੀ ਲਿਓਨੀ ਨੂੰ ਸਭ ਤੋਂ ਜ਼ਿਆਦਾ ਪੂਰਬੀ-ਉਤਰ ਦੇ ਸੂਬਿਆਂ ਜਿਵੇਂ ਮਣੀਪੁਰ ਅਤੇ ਅਸਮ ਚ ਸਰਚ ਕੀਤਾ ਗਿਆ।

 

ਸਿਖਰ ਸਥਾਨ ’ਤੇ ਬਣੇ ਰਹਿਣ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਨੀ ਨੇ ਕਿਹਾ, ਮੇਰੀ ਟੀਮ ਨੇ ਮੈਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਮੈਂ ਇਸ ਦਾ ਸਿਹਰਾ ਆਪਣੇ ਫ਼ੈਂਜ਼ ਨੂੰ ਦੇਣਾ ਚਾਹੁੰਦੀ ਹਾਂ ਜਿਹੜੇ ਹਮੇਸ਼ਾ ਮੇਰੇ ਲਈ ਖੜ੍ਹੇ ਰਹੇ ਹਨ। ਇਹ ਇਕ ਮਹਾਨ ਭਾਵਨਾ ਹੈ।

 

ਦੱਸਣਯੋਗ ਹੈ ਕਿ ਸਨੀ ਲਿਓਨੀ ਲੰਘੇ ਸਾਲ ਵੀ ਭਾਰਤ ਚ ਸਭ ਤੋਂ ਜ਼ਿਆਦਾ ਗੂਗਲ ਸਰਚ ਕੀਤੇ ਜਾਣ ਵਾਲੀ ਸਖ਼ਸ਼ੀਅਤਾਂ ਦੀ ਇਸ ਸੂਚੀ ਚ ਪਹਿਲੇ ਸਥਾਨ ਤੇ ਰਹੀ ਸਨ।
 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone continues as Most Googled Celeb in India in 2019 too