ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਇੰਝ ਬਚਾ ਰਹੀ ਹੈ ਸੰਨੀ ਲਿਓਨ 

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ। ਹਰ ਕੋਈ ਇਸ ਵਾਇਰਸ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹੈ। ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਵੀ ਆਪਣੇ ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਮਾਸਕ ਪਹਿਨਾਇਆ ਹੋਇਆ ਹੈ।

 

 

ਸੰਨੀ ਨੇ ਆਪਣੇ ਪੂਰੇ ਪਰਿਵਾਰ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਪਤੀ ਅਤੇ ਤਿੰਨ ਬੱਚੇ ਵਿਖਾਈ ਦੇ ਰਹੇ ਹਨ। ਪੂਰੇ ਪਰਿਵਾਰ ਨੇ ਮਾਸਕ ਪਾਇਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸੰਨੀ ਨੇ ਲਿਖਿਆ, "ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੇਰੇ ਬੱਚਿਆਂ ਨੂੰ ਇਸ ਤਰ੍ਹਾਂ ਰਹਿਣਾ ਪਵੇਗਾ, ਪਰ ਇਹ ਵੀ ਬਹੁਤ ਜ਼ਰੂਰੀ ਹੈ। ਅੱਜ ਬੱਚਿਆਂ ਨੂੰ ਮਾਸਕ ਪਹਿਨਣ ਦੀ ਟ੍ਰੇਨਿੰਗ ਦਿੱਤੀ ਹੈ।"
 

 

ਦੱਸ ਦੇਈਏ ਕਿ ਮੁੰਬਈ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ। ਹੁਣ ਤੱਕ ਮਹਾਰਾਸ਼ਟਰ 'ਚ ਕੋਰੋਨਾ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ ਸਰਕਾਰ ਨੇ ਵਾਇਰਸ ਨੂੰ ਰੋਕਣ ਲਈ ਸਕੂਲ, ਕਾਲਜ, ਸਿਨੇਮਾ ਹਾਲ, ਮਾਲ ਅਤੇ ਜਿੰਮ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਨਿੱਜੀ ਦਫ਼ਤਰਾਂ 'ਚ ਵਰਕ ਫਰਾਮ ਹੋਮ ਕਰਨ ਲਈ ਕਿਹਾ ਗਿਆ ਹੈ।
 

ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਕਾਮੇਡੀ-ਹਾਰਰ ਫ਼ਿਲਮ 'ਕੋਕਾਕੋਲਾ' 'ਚ ਨਜ਼ਰ ਆਵੇਗੀ। ਉਹ ਸਾਊਥ ਫਿਲਮ ਇੰਡਸਟਰੀ 'ਚ ਵੀ ਵੀਰਾਮਾ ਦੇਵੀ ਦੇ ਨਾਲ ਡੈਬਿਊ ਕਰਨ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone family is masked amid coronavirus outbreak