ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ 1 ਘੰਟੇ ਲਈ ਸਨੀ ਲਿਓਨ ਰਹੀ ਮਾਲ ਦੇ ਸਟੋਰ ਰੂਮ ਅੰਦਰ ਬੰਦ

ਸਨੀ ਲਿਓਨ

ਬਾਲੀਵੁੱਡ ਦੀ 'ਬੇਬੀ ਡੌਲ'  ਸਨੀ ਲਿਓਨ ਨੂੰ ਉਸ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇੱਕ ਘੰਟਾ ਮਾਲ ਸਟੋਰ ਦੇ ਕਮਰੇ 'ਚ ਬੰਦ ਰਹੀ।  ਸਨੀ ਦੇ ਨਾਲ ਉਸ ਦੇ ਪਤੀ ਡੇਨੀਅਲ ਬੇਬਰ ਅਤੇ ਡਿਜ਼ਾਇਨਰ ਰਿਆਜ਼ ਗਾਂਜੀ ਵੀ ਸਨ। 

 

 ਇੱਕ ਕੱਪੜਿਆਂ ਦੇ ਬ੍ਰਾਂਡ ਦੇ ਸਟੋਰ ਦੇ ਉਦਘਾਟਨ ਲਈ ਸਨੀ ਇੱਥੇ ਆਈ ਸੀ।  ਸਨੀ ਦੇ ਆਉਣ ਦੀ ਖ਼ਬਰ ਫੈਲ ਗਈ ਤਾਂ ਬਹੁਤ ਸਾਰੇ ਲੋਕ ਇਕੱਠੇ ਹੋ ਗਏ।  ਸਨੀ ਦੀ ਝਲਕ ਵੇਖਣ ਲਈ ਲੋਕ ਧੱਕਾ-ਮੁੱਕੀ ਕਰਨ ਲੱਗੇ।  ਸਟੋਰ ਮਾਲਕ ਅਤੇ ਡਿਜ਼ਾਇਨਰ ਰਿਆਜ਼ ਗਾਂਜੀ ਨੂੰ ਭੀੜ ਹਟਾਉਣ ਲਈ ਸ਼ਟਰ ਨੂੰ ਬੰਦ ਕਰਨਾ ਪਿਆ। 

 

 

ਸ਼ਟਰ ਇੰਨੀ ਤੇਜ਼ੀ ਨਾਲ ਬੰਦ ਕੀਤਾ ਗਿਆ ਕਿ ਇਹ ਪੂਰੀ ਤਰ੍ਹਾਂ ਬੰਦ ਹੋ ਗਿਆ।  ਪੂਰੇ ਮਾਲ ਦੀ ਲਾਇਟ ਚਲੀ ਗਈ ਤੇ  ਫਿਰ ਲਾਇਟ ਨੂੰ ਮੁੜ ਸੈਟ ਕਰਨਾ ਪਿਆ।  ਇਹ ਸਭ ਕਰਨ ਵਿੱਚ 1 ਘੰਟੇ ਤੋਂ ਵੱਧ ਸਮਾਂ ਲੱਗਾ ਅਤੇ ਸਟੋਰ ਦੇ ਅੰਦਰ ਸੰਨੀ ਲਿਓਨ ਫਸੀ ਰਹੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunny leone locked 1 hour with her husband and designer riyaz gandhi