ਸੰਨੀ ਲਿਓਨ ਅਤੇ ਡੈਨੀਅਲ ਵੇਬਰ ਕਈ ਸਾਲਾਂ ਤੋਂ ਇਕ ਦੂਜੇ ਦੇ ਨਾਲ ਹਨ। ਦੋਹਾਂ ਦੇ ਵਿਆਹ ਨੂੰ 9 ਸਾਲ ਹੋ ਚੁਕੇ ਹਨ ਤੇ ਹੁਣ ਵਿਆਹ ਦੇ ਇੰਨੇ ਸਾਲਾਂ ਬਾਅਦ ਸੰਨੀ ਨੇ ਡੈਨੀਅਲ ਅਤੇ ਉਸ ਦੇ ਰਿਸ਼ਤੇ ਬਾਰੇ ਇਕ ਦਿਲਚਸਪ ਗੱਲ ਦੱਸੀ।
ਸੰਨੀ ਨੇ ਪਿੰਕਵਿਲਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘ਅਸੀਂ ਲਾਸ ਵੇਗਾਸ ਚ ਸੀ ਅਤੇ ਮੈਂ ਆਪਣੇ ਇੱਕ ਦੋਸਤ ਨਾਲ ਸੀ। ਮੈਂ ਡੈਨੀਅਲ ਦੇ ਬੈਂਡ ਨੂੰ ਮਿਲਣ ਗਈ। ਉਸ ਸਮੇਂ ਮੈਂ ਅਭਿਨੇਤਾ ਪਾਲ ਸ਼ੋਰ ਨਾਲ ਡੇਟ 'ਤੇ ਜਾਣਾ ਚਾਹੁੰਦੀ ਸੀ, ਜੋ ਕਿ ਇੱਕ ਕਾਮੇਡੀਅਨ ਸੀ, ਪਰ ਉਸਨੇ ਮੇਰੇ ਨਾਲ ਧੋਖਾ ਕਰ ਦਿੱਤਾ।
ਡੈਨੀਏਲ ਨੇ ਫਿਰ ਕਿਹਾ, 'ਪੌਲ ਰਸਤੇ ਚ ਕਿਸੇ ਹੋਰ ਨੂੰ ਮਿਲਿਆ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਚਲਾ ਗਿਆ। ਇਸ ਲਈ ਇਸ ਤਰ੍ਹਾਂ ਰੱਬ ਨੇ ਮੈਨੂੰ ਸੰਨੀ ਨਾਲ ਜਾਣੂ ਕਰਵਾ ਦਿੱਤਾ।'
ਫਿਰ ਸੰਨੀ ਕਹਿੰਦੀ ਹੈ, 'ਡੈਨੀਅਲ ਸੋਚਦੇ ਸੀ ਕਿ ਮੈਂ ਸਿੱਧੀ ਨਹੀਂ ਹਾਂ। ਉਹ ਸੋਚਦੇ ਸੀ ਕਿ ਮੈਂ ਗੇ (ਲੈਸਬੀਅਨ) ਹਾਂ।
ਸਨੀ ਨੇ ਅੱਗੇ ਕਿਹਾ, 'ਮੈਂ ਆਪਣੇ ਇਕ ਦੋਸਤ ਨਾਲ ਸੀ ਜੋ ਲੈਸਬੀਅਨ ਸੀ। ਉਹ ਮਾੜੇ ਜਿਹੇ ਆਦਮੀ ਦੀ ਤਰ੍ਹਾਂ ਕਪੜੇ ਪਾਉਂਦੀ ਸੀ ਅਤੇ ਡੈਨੀਅਲ ਨੇ ਕੁਝ ਹੋਰ ਹੀ ਸਮਝ ਲਿਆ ਸੀ।'
ਡੈਨੀਅਲ ਨੇ ਕਿਹਾ, "ਮੈਂ ਇਹ ਸਭ ਇਸ ਲਈ ਸਮਝੀ ਕਿਉਂਕਿ ਦੋਵੇਂ ਇਕ ਦੂਜੇ ਦਾ ਹੱਥ ਫੜ ਕੇ ਖੜੇ ਸਨ।"
ਦੱਸ ਦੇਈਏ ਕਿ ਸੰਨੀ ਅਤੇ ਡੈਨੀਅਲ ਦੇ 3 ਬੱਚੇ, 2 ਬੇਟੇ ਅਤੇ 1 ਬੇਟੀ ਹੈ। ਸੰਨੀ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਆਈਸੋਲੇਸ਼ਨ ਤੇ ਹੈ। ਉਹ ਆਪਣੇ ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਪੂਰਾ ਧਿਆਨ ਰੱਖ ਰਹੀ ਹੈ।
.