ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨੀ ਨੇ ਬੋਲਿਆ ਸੰਨੀ ਦਿਓਲ ਦਾ ਡਾਇਲਾਗ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਮਾਚੋ ਮੈਨ ਸੰਨੀ ਦਿਓਲ ਦਾ ਡਾਇਲਾਗ ਬੋਲ ਕੇ ਲੋਕਾਂ ਨੂੰ ਮਨਮੋਹਕ ਕੀਤਾ। 


ਸੰਨੀ ਲਿਓਨੀ ਆਪਣੀ ਫ਼ਿਲਮਾਂ ਤੋਂ ਇਲਾਵਾ ਆਪਣੇ ਸੇਂਸ ਆਫ਼ ਹਿਊਮਰ ਲਈ ਵੀ ਜਾਣੇ ਜਾਂਦੇ ਹਨ। ਸੰਨੀ ਲਿਓਨੀ ਦੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸੰਨੀ ਦਿਓਲ ਦਾ ਮਸ਼ਹੂਰ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਸੰਨੀ ਲਿਓਨੀ ਇੱਕ ਸਮਾਗਮ ਵਿੱਚ ਪਹੁੰਚੀ ਸੀ। ਫਿਰ ਇਸ ਪ੍ਰੋਗਰਾਮ ਦੇ ਮੇਜ਼ਬਾਨ ਨੇ ਸੰਨੀ ਲਿਓਨੀ ਨੂੰ ਸੰਨੀ ਦਿਓਲ ਦਾ ਮਸ਼ਹੂਰ ਡਾਇਲਾਗ ਬੋਲਣ ਲਈ ਕਿਹਾ।

 


ਫਿਰ ਸੰਨੀ ਨੇ ਫ਼ਿਲਮ 'ਦਾਮਿਨੀ' ਦਾ ਮਸ਼ਹੂਰ ਡਾਇਲਾਗ ਬੋਲਿਆ, 'ਯੇਹ ਢਾਈ ਕਿੱਲੋ ਹੱਥ ਜਬ ਕਿਸੀ ਪੇ ਪੜਦਾ ਹੈ ਤਾਂ ਆਦਮੀ ਉਠਦਾ ਨਹੀਂ ਉਠ ਜਾਦਾ ਹੈ'। ਜਿਵੇਂ ਹੀ ਸੰਨੀ ਨੇ ਇਹ ਡਾਇਲਾਗ ਬੋਲਿਆ, ਭੀੜ ਉੱਚੀ ਆਵਾਜ਼ ਵਿੱਚ ਹੱਸਣ ਲੱਗ ਪਈ।  


ਸੰਨੀ ਨੂੰ ਪਿਛਲੀ ਵਾਰ ਟੀਵੀ ਰਿਆਲਿਟੀ ਸ਼ੋਅ ਸਪਲਿਟਸਵਿਲਾ ਦੀ ਮੇਜ਼ਬਾਨੀ ਕਰਦੇ ਵੇਖਿਆ ਗਿਆ ਸੀ। ਜਲਦੀ ਹੀ ਉਹ ਤਾਮਿਲ ਫ਼ਿਲਮਾਂ 'ਚ ਵੀ ਫ਼ਿਲਮ 'ਵੀਰਮਾਦੇਵੀ' ਤੋਂ ਡੈਬਿਊ ਕਰਨ ਜਾ ਰਹੀ ਹੈ ਜਿਸ 'ਚ ਨਵਦੀਪ ਉਸ ਨਾਲ ਮੁੱਖ ਭੂਮਿਕਾ 'ਚ ਹੋਣਗੇ। ਤਾਮਿਲ ਤੋਂ ਇਲਾਵਾ ਸੰਨੀ ਦੀ ਇਹ ਫ਼ਿਲਮ ਹਿੰਦੀ, ਮਲਿਆਲਮ, ਕੰਨੜ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone Says Sunny Deol Dialogue Dhai Kilo Ka Haath Video Viral