ਸੰਨੀ ਲਿਓਨ ਇੱਕ ਅਜਿਹੀ ਅਦਾਕਾਰਾ ਹੈ, ਜਿਸ ਨੇ ਬਾਲੀਵੁਡ ਸਮੇਤ ਟੀਵੀ ਅਤੇ ਰਿਆਲਟੀ ਸ਼ੋਅ ਕਰ ਕੇ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ ਰਹੀ ਹੈ। ਉਤਾਰ-ਚੜ੍ਹਾਅ ਵੇਖਣ ਤੋਂ ਬਾਅਦ ਸੰਨੀ ਲਿਓਨ 'ਤੇ ਇੱਕ ਪੂਰੀ ਵੈਬ ਸੀਰੀਜ਼ ਵੀ ਬਣ ਚੁੱਕੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸੰਨੀ ਲਿਓਨ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਭਾਰਤੀ ਟਿਕਟੋਕ ਨਾਲ ਜੁੜਨ ਦਾ ਐਲਾਨ ਕੀਤਾ ਹੈ।
ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮੈਂ ਇੰਡੀਅ ਟਿਕਟੋਕ ਨਾਲ ਜੜਨ ਦਾ ਫੈਸਲਾ ਕੀਤਾ ਹੈ। 'ਮਾਈ ਜਰਨੀ' ਇੱਕ ਅਜਿਹਾ ਫੀਚਰ ਹੈ, ਜੋ ਟਿਕਕੋਟ 'ਚ ਨਵਾਂ ਆਇਆ ਹੈ। ਇਹ ਮੇਰੀ ਜਰਨੀ ਹੈ ਜੋ ਕਰਣਜੀਤ ਕੌਰ ਤੋਂ ਸੰਨੀ ਲਿਓਨ ਬਣੀ ਹੈ। ਤੁਸੀ ਵੀ ਇਸ ਟੈਮਪਲੇਟ ਦੀ ਟਿਕਟੋਕ 'ਤੇ ਵਰਤੋਂ ਕਰ ਸਕਦੇ ਹੋ ਅਤੇ ਆਪਣੀ ਜਰਨੀ ਸ਼ੇਅਰ ਕਰ ਸਕਦੇ ਹੋ। ਸਿਰਫ ਤੁਹਾਨੂੰ ਸੰਨੀ ਲਿਓਨ ਅਤੇ ਇੰਡੀਆ ਟਿਕਟੋਕ ਨੂੰ ਟੈਗ ਕਰਨਾ ਹੈ।"
ਸੰਨੀ ਲਿਓਨ ਦੇ ਇਸ ਵੀਡੀਓ 'ਚ ਤੁਸੀਂ ਉਨ੍ਹਾਂ ਦੇ ਬਚਪਨ ਦੀ ਤਸਵੀਰ ਵੇਖ ਸਕਦੇ ਹੋ, ਜਿਸ 'ਚ ਉਸ ਨੇ ਲਾਲ ਰੰਗ ਦੀ ਫਰਾਕ ਪਹਿਨੀ ਹੋਈ ਹੈ ਅਤੇ ਵਾਲਾਂ 'ਚ ਕਲਿੱਪ ਲਗਾਈ ਹੋਈ ਹੈ। ਇਸ ਤੋਂ ਬਾਅਦ ਨੀਲੇ ਰੰਗ ਦੀ ਡਰੈਸ 'ਚ ਉਹ ਬਹੁਤ ਖੂਬਸੂਰਤ ਵਿਖਾਈ ਦੇ ਰਹੀ ਹੈ, ਜੋ ਕਿ ਉਨ੍ਹਾਂ ਦੀ ਟੀਨੇਜ਼ ਫੋਟੋ ਹੈ।

ਦੱਸ ਦੇਈਏ ਪਿਛਲੇ ਸਾਲ ਵੀ ਸੰਨੀ ਲਿਓਨ ਭਾਰਤ ਦੀ ਸਭ ਤੋਂ ਵੱਧ ਗੂਗਲ ਕੀਤੀ ਗਈ ਸੀ। ਗੂਗਲ ਸਰਚ ਵਿੱਚ ਉਸ ਦਾ ਪਹਿਲਾ ਨੰਬਰ ਸੀ। ਸੰਨੀ ਲਿਓਨ ਪਹਿਲਾਂ ਐਡਲਟ ਫਿਲਮਾਂ ਵਿੱਚ ਕੰਮ ਕਰਦੀ ਸੀ ਤੇ ਬਾਅਦ ਵਿੱਚ ਭਾਰਤੀ ਫਿਲਮ ਇੰਡਸਟਰੀ ਵਿੱਚ ਆਈ। ਉਸ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਟੀਵੀ ਜ਼ਰੀਏ ਬਾਲੀਵੁੱਡ ਦਾ ਰਾਹ ਬਣਾਇਆ। ਸੰਨੀ ਲਿਓਨ ਨੇ ਹਾਲ ਹੀ ਵਿੱਚ ਦੋ ਬੱਚਿਆਂ ਨੂੰ ਗੋਦ ਲਿਆ ਹੈ। ਇਸ ਤੋਂ ਇਲਾਵਾ ਉਸ ਦੀ ਜ਼ਿੰਦਗੀ 'ਤੇ ਅਧਾਰਿਤ ਇੱਕ ਬਾਇਓਪਿਕ ਵੀ ਜਾਰੀ ਕੀਤੀ ਗਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।