ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨੀ ਨੇ ਫ਼ਿਲਮ 'ਚ ਦੱਸਿਆ ਆਪਣਾ ਮੋਬਾਇਲ ਨੰਬਰ, ਦਿੱਲੀ ਦਾ ਨੌਜਵਾਨ ਹੋਇਆ ਪ੍ਰੇਸ਼ਾਨ

 

ਇੱਕ ਫ਼ਿਲਮ ਵਿੱਚ ਅਦਾਕਾਰਾ ਸੰਨੀ ਲਿਓਨੀ ਦੇ ਮੋਬਾਈਲ ਨੰਬਰ ਕਾਰਨ ਦਿੱਲੀ ਦਾ ਇੱਕ ਨੌਜਵਾਨ ਪ੍ਰੇਸ਼ਾਨ ਹੋ ਗਿਆ ਹੈ। ਉਸ ਨੇ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਿਰੁਧ ਮੌਰਿਆ ਇਨਕਲਾਈਵ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ।

                         

ਦਰਅਸਲ, ਸੰਯੋਗ ਦੇ ਚੱਲਦਿਆਂ ਫ਼ਿਲਮ ਵਿੱਚ ਦੱਸਿਆ ਗਿਆ ਮੋਬਾਇਲ ਨੰਬਰ ਪੀੜਤ ਦਾ ਹੈ ਜਿਸ ਉੱਤੇ ਹਰ ਰੋਜ਼ ਸੈਂਕੜੇ ਫੋਨ ਆ ਰਹੇ ਹਨ।

 

ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਅਰਜੁਨ ਪਟਿਆਲਾ ਵਿੱਚ ਸੰਨੀ ਲਿਓਨੀ ਨੇ ਆਪਣਾ ਮੋਬਾਇਲ ਨੰਬਰ ਪੁਲਿਸ ਨੂੰ ਦੱਸਿਆ ਹੈ। ਇਹ ਮੋਬਾਇਲ ਨੰਬਰ ਪੀਤਮਪੁਰਾ ਨਿਵਾਸੀ ਪੁਨੀਤ ਅਗਰਵਾਲ ਦਾ ਹੈ। ਪੁਨੀਤ ਦਾ ਕਹਿਣਾ ਹੈ ਕਿ ਹੁਣ ਹਰ ਰੋਜ਼ 400 ਤੋਂ 500 ਲੋਕ ਉਸ ਨੂੰ ਫੋਨ ਕਰਦੇ ਹਨ।

 

ਫੋਨ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਸੰਨੀ ਲਿਓਨੀ ਦਾ ਮੋਬਾਇਲ ਨੰਬਰ ਹੈ। ਪੀੜਤ ਨੇ ਦੱਸਿਆ ਕਿ ਫੋਨ ਕਰਨ ਵਾਲੇ ਉਸ ਨਾਲ ਅਸ਼ਲੀਲ ਗੱਲਾਂ ਕਰਦੇ ਹਨ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਐਤਵਾਰ ਨੂੰ ਮੌਰਿਆ ਇਨਕਲਾਈਵ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone told that her mobile number the movie arjun patiyala