ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲੀਜ਼ ਮਗਰੋਂ ਹੀ ਇੰਟਰਨੈਟ 'ਤੇ ਲੀਕ ਹੋਈ ਸਨੀ ਲਿਓਨ ਦੀ ‘ਕਰਨਜੀਤ ਕੌਰ’

ਅਡੱਲਟ ਸਟਾਰ ਸਨੀ ਲਿਓਨ ਦੀ ਆਤਮ ਕਥਾ ਕਰਨਜੀਤ ਕੌਰ ਦੀ ਅਨਟੋਲਡ ਸਟੋਰੀ ਜੀ 5 ਤੇ ਰਿਲੀਜ਼ ਹੋ ਚੁੱਕੀ ਹੈ। ਫਿ਼ਲਮ ਚ ਦਿਖਾਇਆ ਗਿਆ ਹੈ ਕਿ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਰਨਜੀਤ ਕੌਰ ਕਿਵੇਂ ਅਡੱਲਟ ਸਟਾਰ ਸਨੀ ਲਿਓਨ ਬਣੀ ਅਤੇ ਜੀਵਨ ਚ ਉਨ੍ਹਾਂ ਦੇ ਸੰਘਰਸ਼ ਨੂੰ ਦਿਖਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਫਿ਼ਲਮ ਨੂੰ 3 ਸਟਾਰ ਦਿੱਤੇ ਗਏ ਹਨ।

 

 

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫਿ਼ਲਮ ਆਪਣੀ ਰਿਲੀਜ਼ ਦੇ ਨਾਲ ਹੀ ਇੰਟਰਨੈਟ ਤੇ ਵੀ ਲੀਕ ਹੋ ਗਈ ਹੈ। ਨੈਟਫਿਲੀਕਸ ਤੇ ਧੂਮ ਮਚਾ ਚੁੱਕੀ ਨਵਾਜ਼ੁਦੀਨ ਸਿੱਦਕੀ, ਸੈਫ਼ ਅਲੀ ਖ਼ਾਨ ਅਤੇ ਰਾਧਿਕਾ ਅਪਟੇ ਸਿਤਾਰਿਆਂ ਨਾਲ ਸਜੀ ਵੈਬਸੀਰੀਜ਼ ਸੈਕ੍ਰੇਡ ਗੇਮਜ਼ ਲੀਕ ਹੋਈ ਸੀ, ਉਸੇ ਤੇ ਕਰਨਜੀਤ ਕੌਰ ਲੀਕ ਹੋਈ ਹੈ।

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਨੀ ਲਿਓਨ ਨੇ ਕਦੇ ਵੀ ਆਪਦੇ ਜਿ਼ੰਦਗੀ ਬਾਰੇ ਦੱਸਣ ਚ ਕੋਈ ਗੁਰੇਜ ਨਹੀਂ ਕੀਤਾ। ਇਹੀ ਕਾਰਨ ਵੀ ਹੈ ਕਿ ਉਨ੍ਹਾਂ ਨੇ ਫਿਹ ਫਿ਼ਲਮ ਸਾਈਨ ਕਰਨ ਤੋਂ ਪਹਿਲਾਂ ਜ਼ਰਾਂ ਵੀ ਨਹੀਂ ਸੋਚਿਆ।

 

ਸਨੀ ਨੇ ਇੱਕ ਇੰਟਰਵੀਊ ਚ ਕਿਹਾ ਸੀ ਕਿ ਉਸਦੀ ਫਿਲਮ ਨੂੰ ਜੇਕਰ ੋਲੋਕਾਂ ਨੇ ਚੰਗਾ ਪਸੰਦ ਕੀਤਾ ਤਾਂ ਇਸ ਫਿ਼ਲਮ ਦਾ ਦੂਜਾ ਸੀਜ਼ਨ ਬਣਾਉਣ ਬਾਰੇ ਵੀ ਅਸੀਂ ਸੋਚਾਂਗੇ। ਫਿ਼ਲਮ ਚ ਸਨੀ ਲਿਓਨ ਨਾਲ ਰਾਜ ਅਰਜੁਨ, ਸੌਜਨੀ, ਕਰਮਵੀਰ ਲਾਂਬਾ, ਬਿਜੈ, ਗ੍ਰੂ਼ਸ਼ਾ ਕਪੂਰ ਵਰਗੇ ਹੋਰਨਾਂ ਸਿਤਾਰੇ ਵੀ ਅਹਿਮ ਭੂਮਿਕਾ ਓ ਨਜ਼ਰ ਆ ਰਹੇ ਹਨ।

   

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leones Karanjit Kaur leaked to the internet after release