ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Man Vs Wild 'ਚ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸੁਪਰਸਟਾਰ ਰਜਨੀਕਾਂਤ ਹੁਣ ਛੇਤੀ ਹੀ ਡਿਸਕਵਰੀ ਚੈਨਲ 'ਤੇ ਆਉਣ ਵਾਲੇ ਮਸ਼ਹੂਰ ਸ਼ੋਅ Man Vs Wild 'ਚ ਬੇਅਰ ਗ੍ਰਿਲਜ਼ ਦੇ ਨਾਲ ਨਜ਼ਰ ਆਉਣਗੇ। ਰਜਨੀਕਾਂਤ ਭਾਰਤ ਦੇ ਪਹਿਲੇ ਸੁਪਰਸਟਾਰ ਹਨ, ਜਿਨ੍ਹਾਂ ਨਾਲ ਇਸ ਸ਼ੋਅ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਬੇਅਰ ਗ੍ਰਿਲਜ਼ ਆਪਣੀ ਟੀਮ ਨਾਲ ਕਰਨਾਟਕ ਦੇ ਬਾਂਦੀਪੁਰ ਫੋਰੈਸਟ ਪਹੁੰਚ ਚੁੱਕੇ ਹਨ।

 


 

ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਦੀ ਸ਼ੂਟਿੰਗ ਤਿੰਨ ਦਿਨ ਤਕ ਬਾਂਦੀਪੁਰ ਦੇ ਜੰਗਲਾਂ 'ਚ ਕੀਤੀ ਜਾਏਗੀ। ਸ਼ੂਟਿੰਗ ਲਈ ਰਜਨੀਕਾਂਤ ਅਤੇ ਬੇਅਰ ਗ੍ਰਿਲਜ਼ ਸੋਮਵਾਰ ਨੂੰ ਆਪਣੇ ਕੂ ਮੈਂਬਰਾਂ ਨਾਲ ਮੈਸੂਰ ਪਹੁੰਚੇ। ਰਜਨੀਕਾਂਤ ਇਸ ਸਮੇਂ ਆਪਣੇ ਪਰਿਵਾਰ ਨਾਲ ਇਕ ਰਿਜੋਰਟ 'ਚ ਰੁਕੇ ਹਨ। ਸ਼ੋਅ 'ਚ ਬਾਂਦੀਪੁਰ ਵਾਈਲਡ ਲਾਈਫ ਪਾਰਕ ਬਾਰੇ ਗੱਲਬਾਤ ਕੀਤੀ ਜਾਵੇਗੀ। ਬਾਂਦੀਪੁਰ ਦੇ ਨਾਲ ਹੀ ਸੁਲਥਾਨ ਬਧੇਰੀ ਰੋਡ 'ਤੇ ਸਥਿਤ ਟਾਈਗਰ ਰਿਜ਼ਰਵ' ਚ ਵੀ ਸ਼ੂਟਿੰਗ ਹੋਵੇਗੀ।
 

 

ਬੇਅਰ ਗ੍ਰਿਲਜ਼ ਇੱਕ ਅਜਿਹਾ ਸ਼ਖਸ ਹੈ, ਜੋ ਕੀੜੇ-ਮਕੌੜੇ, ਸੱਪ ਅਤੇ ਹੋਰ ਪਤਾ ਨਹੀਂ ਕੀ-ਕੀ ਖਾਂਦਾ ਹੈ। ਉਹ ਸੰਘਣੇ ਜੰਗਲਾਂ 'ਚ ਕਿਸੇ ਵੀ ਮੌਸਮ ਦਾ ਸਾਹਮਣਾ ਕਰਦੇ ਹੋਏ ਰਹਿਣਾ ਸਿਖਾਉਂਦਾ ਹੈ। ਇਹ ਬੇਅਰ ਗ੍ਰਿਲਜ਼ ਦੀ ਉਹ ਪਛਾਣ ਹੈ, ਜੋ ਪੂਰੀ ਦੁਨੀਆ 'ਚ ਮਸ਼ਹੂਰ ਹੈ। ਪਰ ਡਿਸਕਵਰੀ ਦੇ ਸਭ ਤੋਂ ਮਸ਼ਹੂਰ ਸ਼ੋਅ ‘Man vs Wild’ ਦੇ ਬੇਅਰ ਗ੍ਰਿਲਜ਼ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸ਼ੋਅ ਦਾ ਹਿੱਸਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਕਈ ਮਸ਼ਹੂਰ ਹਾਲੀਵੁੱਡ ਸਿਤਾਰੇ ਰਹੇ ਚੁੱਕੇ ਹਨ। ਇਸ ਸ਼ੋਅ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਜ਼ਰ ਆ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SupreStar Rajnikanth shoots with Bear Grylls in Bandipur forest