ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦਾ ਵਿਰੋਧ ਕਰਨ 'ਤੇ ਸਾਵਧਾਨ ਇੰਡੀਆ ਤੋਂ ਬਾਹਰ ਹੋਏ ਸੁਸ਼ਾਂਤ ਸਿੰਘ

1 / 2CAA ਦਾ ਵਿਰੋਧ ਕਰਨ 'ਤੇ ਸਾਵਧਾਨ ਇੰਡੀਆ ਤੋਂ ਬਾਹਰ ਹੋਏ ਸੁਸ਼ਾਂਤ ਸਿੰਘ

2 / 2CAA ਦਾ ਵਿਰੋਧ ਕਰਨ 'ਤੇ ਸਾਵਧਾਨ ਇੰਡੀਆ ਤੋਂ ਬਾਹਰ ਹੋਏ ਸੁਸ਼ਾਂਤ ਸਿੰਘ

PreviousNext

ਅਦਾਕਾਰ ਸੁਸ਼ਾਂਤ ਸਿੰਘ ਨੂੰ ਅਪਰਾਧ ਦੀ ਸੱਚੀ ਘਟਨਾਵਾਂ 'ਤੇ ਆਧਾਰਿਤ ਪ੍ਰੋਗਰਾਮ 'ਸਾਵਧਾਨ ਇੰਡੀਆ' ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਨ। ਨਾਗਰਿਕਤਾ (ਸੋਧ) ਕਾਨੂੰਨ 2019 ਦਾ ਵਿਰੋਧ ਦੇਸ਼ ਭਰ 'ਚ ਵੱਡੇ ਪੱਧਰ 'ਤੇ ਹੋ ਰਿਹਾ ਹੈ। ਮੁੰਬਈ 'ਚ ਇਸ ਕਾਨੂੰਨ ਦੇ ਵਿਰੋਧ 'ਚ ਅਦਾਕਾਰ ਸੁਸ਼ਾਂਤ ਸਿੰਘ ਨੂੰ ਸ਼ਾਮਿਲ ਹੁੰਦਿਆਂ ਵੇਖਿਆ ਗਿਆ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ।
 

ਸੁਸ਼ਾਂਤ ਨੇ ਮੰਗਲਵਾਰ ਨੂੰ ਟਵਿਟਰ 'ਤੇ ਲਿਖਿਆ, "ਸਾਵਧਾਨ ਇੰਡੀਆ ਨਾਲ ਮੇਰਾ ਸਫਰ ਇੱਥੇ ਖਤਮ ਹੁੰਦਾ ਹੈ।"
 

 

ਇੱਕ ਟਵਿਟਰ ਯੂਜਰ ਨੇ ਉਨ੍ਹਾਂ ਨੂੰ ਪੁੱਛਿਆ, "ਕੀ ਤੁਸੀ ਸੱਚ ਬੋਲਣ ਦੀ ਕੀਮਤ ਚੁਕਾ ਰਹੇ ਹੋ?"
 

ਜਵਾਬ 'ਚ ਸੁਸ਼ਾਂਤ ਨੇ ਲਿਖਿਆ, "ਇੱਕ ਬਹੁਤ ਹੀ ਛੋਟੀ ਕੀਮਤ ਮੇਰੇ ਦੋਸਤ! ਨਹੀਂ ਤਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕੀ ਜਵਾਬ ਦਿਆਂਗਾ?"
 

ਸੁਸ਼ਾਂਤ ਸਿੰਘ ਸਾਵਧਾਨ ਇੰਡੀਆ 'ਚ ਪਿਛਲੇ 8 ਸਾਲ ਤੋਂ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਸੁਸ਼ਾਂਤ ਨੇ ਸਾਲ 2002 'ਚ ਰਾਜਕੁਮਾਰ ਸੰਤੋਸ਼ੀ ਦੀ ਫਿਲਮ 'ਦੀ ਲਿਜੇਂਡ ਆਫ ਭਗਤ ਸਿੰਘ' ਵਿੱਚ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਅਜੇ ਦੇਵਗਨ ਸਰਦਾਰ ਭਗਤ ਸਿੰਘ ਦੇ ਰੋਲ 'ਚ ਸਨ।
 

ਜ਼ਿਕਰਯੋਗ ਹੈ ਕਿ ਦੀਯਾ ਮਿਰਜ਼ਾ, ਸੋਨਾਕਸ਼ੀ ਸਿਨਹਾ, ਰਿਚਾ ਚੱਡਾ, ਹੁਮਾ ਕੁਰੈਸ਼ੀ, ਰਾਜਕੁਮਾਰ ਰਾਓ ਅਤੇ ਰਿਤੇਸ਼ ਦੇਸ਼ਮੁਖ ਜਿਹੇ ਕਲਾਕਾਰਾਂ ਨੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਹੈ ਅਤੇ ਜਾਮੀਆ ਕਾਲਜ ਦੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sushant Singh out of Savdhaan India for protesting against CAA