ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਂਗੂ ਦੀ ਲਪੇਟ 'ਚ ਆਏ ਸੁਸ਼ਾਂਤ ਸਿੰਘ ਰਾਜਪੂਤ, ਅਦਾਕਾਰ ਨੂੰ ਕੰਮ ਤੋਂ ਲੈਣਾ ਪਿਆ ਬ੍ਰੇਕ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਡਰਾਈਵ' ਹੁਣੇ ਹੀ ਨੈੱਟਫਲਿਕਸ 'ਤੇ ਰਿਲੀਜ਼ ਹੋਈ। ਇਸ ਫ਼ਿਲਮ ਵਿੱਚ ਸੁਸ਼ਾਂਤ ਦੇ ਅਪੋਜਿਟ ਜੈੱਕਲਿਨ ਫਰਨਾਂਡੀਜ ਨਜ਼ਰ ਆਈ। ਫ਼ਿਲਮ ਪ੍ਰਸ਼ੰਸਕਾਂ ਉੱਤੇ ਕੁਝ ਖ਼ਾਸ ਅਸਰ ਨਹੀਂ ਪਾ ਸਕੀ ਪਰ ਇਸ ਫ਼ਿਲਮ ਦੇ ਨਿਰਮਾਤਾ ਕਰਣ ਜੌਹਰ ਅਤੇ ਸੁਸ਼ਾਂਤ ਵਿਚਕਾਰ ਦੂਰੀਆਂ ਵੱਧ ਗਈਆਂ ਹਨ।

 

ਇਸ ਖ਼ਬਰ ਨਾਲ ਹੀ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਸੁਸ਼ਾਂਤ ਅੱਜ ਕੱਲ੍ਹ ਡੇਂਗੂ ਤੋਂ ਪੀੜਤ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

 

ਉਨ੍ਹਾਂ ਦੇ ਡੇਂਗੂ ਦੀ ਖ਼ਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੇਲਿਬ੍ਰਿਟੀ ਨੂੰ ਡੇਂਗੂ ਹੋਇਆ ਹੈ। ਪਹਿਲਾਂ ਵੀ ਕਈ ਅਦਾਕਾਰ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

 

ਖ਼ਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਇਸ ਹਫ਼ਤੇ ਵਿੱਚ ਇੱਕ ਇਵੈਂਟ ਲਈ ਅਬੂਧਾਬੀ ਜਾਣ ਵਾਲੇ ਸਨ ਪਰ ਡਾਕਟਰਾਂ ਨੇ ਉਨ੍ਹੁਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੁਸ਼ਾਂਤ ਦੇ ਇੱਕ ਨੇੜਲੇ  ਸੂਤਰ ਨੇ ਮੁੰਬਈ ਮਿਰਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushant Singh Rajput diagnosed with dengue