ਰਾਜਧਾਨੀ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਬੀਤੀ ਸ਼ਾਮ ਕੁਝ ਗੁੰਡਿਆਂ ਨੇ ਦੇ ਹੋਸਟਲਾਂ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਗੁੰਡੇ ਆਪਣੇ ਮੂੰਹ 'ਤੇ ਕੱਪੜੇ ਬੰਨ੍ਹ ਕੇ ਆਏ ਹੋਏ ਸਨ ਅਤੇ ਹੱਥਾਂ ਵਿੱਚ ਡੰਡੇ ਲੈ ਕੇ ਘੁੰਮ ਰਹੇ ਸਨ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਜੋ ਵੀ ਵਿਦਿਆਰਥੀ ਨਜ਼ਰ ਆਇਆ ਉਸ ਨੂੰ ਮਾਰ ਰਹੇ ਸਨ। ਜਿਵੇਂ ਹੀ ਇਹ ਖ਼ਬਰ ਇੰਟਰਨੈਟ ਉੱਤੇ ਛੱਪੀ, ਸਾਰਾ ਦੇਸ਼ ਕੰਬ ਗਿਆ ਅਤੇ ਹਰ ਕੋਈ ਸੋਚਣ ਲੱਗ ਪਿਆ ਕਿ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਵਿੱਚ ਅਜਿਹੀ ਗੁੰਡਾਗਰਦੀ ਕੌਣ ਕਰ ਸਕਦਾ ਹੈ?
ਬਾਲੀਵੁੱਡ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਜਵਾਹਰ ਲਾਲ ਯੂਨੀਵਰਸਿਟੀ ਹਮਲੇ 'ਤੇ ਟਵੀਟ ਕਰਕੇ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ। ਹੁਣ ਸੁਸ਼ਾਂਤ ਸਿੰਘ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।
ਸੁਸ਼ਾਂਤ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸਟ੍ਰੀਟ-ਲਾਈਟ ਅਤੇ ਇੰਟਰਨੈਟ ਬੰਦ ਕਰਕੇ ਸੀਸੀਟੀਵੀ ਕੈਮਰੇ ਤੋੜ ਕੇ ਅਤੇ ਮੂੰਹ ਲੁਕਾ ਕੇ ਚੋਰ ਅਤੇ ਅੱਤਵਾਦੀ ਆਉਂਦੇ ਹਨ, ਦੇਸ਼ਭਗਤ ਨਹੀਂ। ਸੁਸ਼ਾਂਤ ਸਿੰਘ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ, ਨਾਲ ਹੀ ਲੋਕ ਇਸ ਉੱਤੇ ਖੂਬ ਪ੍ਰਤੀਕਰਮ ਵੀ ਦੇ ਰਹੇ ਹਨ।
स्ट्रीट-लाइट और इंटर्नेट बंद कर के, CCTV कैमरे तोड़ कर और मुँह छिपा कर चोर और आतंकवादी आते हैं, देशभक्त नहीं।
— सुशांत सिंह sushant singh سوشانت سنگھ (@sushant_says) January 6, 2020