ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਦਿਨ ਬੁਆਏਫ੍ਰੈਂਡ ਰੋਹਮਨ ਨਾਲ ਵਿਆਹ ਕਰ ਸਕਦੀ ਹੈ ਸੁਸ਼ਮਿਤਾ ਸੇਨ

               
ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਰਹਿੰਦੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਹਨ ਪਰ ਦੋਵਾਂ ਨੇ ਇਨ੍ਹਾਂ ਖ਼ਬਰਾਂ ਨੂੰ ਸਿਰਫ਼ ਅਫਵਾਹਾਂ ਹੀ ਦੱਸਿਆ। ਪਰ ਹੁਣ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਫਿਰ ਤੋਂ ਆ ਰਹੀਆਂ ਹਨ। ਅਜਿਹੀਆਂ ਖ਼ਬਰਾਂ ਹਨ ਕਿ ਦੋਵੇਂ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

 

ਵੋਗ ਦੀ ਰਿਪੋਰਟ ਅਨੁਸਾਰ, ਭਰਾ ਰਾਜੀਵ ਸੇਨ ਦੇ ਵਿਆਹ ਤੋਂ ਬਾਅਦ ਸੁਸ਼ਮਿਤਾ ਸੇਨ ਵੀ ਇਸ ਸਾਲ ਨਵੰਬਰ ਮਹੀਨੇ ਵਿੱਚ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਇਸੇ ਸਾਲ ਵਿਆਹ ਕਰਵਾ ਸਕਦੀ ਹੈ। 

 

 

 

 

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਰੋਹਮਨ ਨੇ ਸੁਸ਼ਮਿਤਾ ਸੇਨ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ ਅਤੇ ਸੁਸ਼ਮਿਤਾ ਨੇ ਵੀ ਹਾਂ ਕਹਿ ਦਿੱਤੀ ਹੈ। ਵਿਆਹ ਬਾਰੇ ਫ਼ੈਸਲਾ ਲੈਣ ਤੋਂ ਬਾਅਦ ਹੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ।

 

 

ਖ਼ਬਰਾਂ ਅਨੁਸਾਰ ਦੋਵੇਂ ਨਵੰਬਰ 2019 ਵਿੱਚ ਵਿਆਹ ਕਰਵਾ ਸਕਦੇ ਹਨ। ਉਂਝ ਅਜੇ ਦੋਵਾਂ ਵਿੱਚੋਂ ਕਿਸੇ ਨੇ ਵੀ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। 
 

 


ਦੋਵੇਂ ਇਕ ਦੂਜੇ ਨਾਲ ਛੁੱਟੀਆਂ 'ਤੇ ਜਾਂਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਇਕ ਦੂਜੇ ਨਾਲ ਪਿਆਰ ਵੀ ਜ਼ਾਹਰ ਕਰਦੇ ਰਹਿੰਦੇ ਹਨ।
 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushmita Sen and Rohman Shawl to get married by the end of 2019