ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਕਾਫੀ ਸਮੇਂ ਤੋਂ ਆਪਣੇ ਤੋਂ 15 ਸਾਲਾ ਛੋਟੇ ਬੁਆਏ-ਫ੍ਰੈਂਡ ਰੋਹਮਨ ਸ਼ਾਨ (Rohman Shawl) ਨਾਲ ਆਪਣੇ ਰਿਸ਼ਤੇ ਕਾਰਨ ਸੁਰਖੀਆਂ ਚ ਹਨ। ਹੁਣ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਲੱਗਦਾ ਹੈ ਦੋਨਾਂ ਦਾ ਆਪਸੀ ਰਿਸ਼ਤਾ ਹੁਣ ਟੁੱਟ ਗਿਆ ਹੈ।
ਜਾਣਕਾਰੀ ਮੁਤਾਬਕ ਸੁਸ਼ਮਿਤਾ ਸੇਨ ਅਤੇ ਉਨ੍ਹਾਂ ਦੇ ਬੁਆਏ-ਫ਼੍ਰੈਂਡ ਰੋਹਮਨ ਸ਼ਾਲ ਦਾ ਬ੍ਰੇਕਅਪ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਸੁਸ਼ਮਿਤਾ ਸੇਨ ਦੇ ਬੁਆਏ-ਫ਼੍ਰੈਂਡ ਰੋਹਮਨ ਸ਼ਾਲ ਦੀ ਇੰਸਟਾਗ੍ਰਾਮ ਤੇ ਪਈ ਸਟੋਰੀ ਨਾਲ ਹੋਇਆ ਹੈ। ਦੋਨਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹੋਰ ਤਾਂ ਹੋਰ ਸੁਸ਼ਮਿਤਾ ਸੇਨ ਨੇ ਰੋਹਮਨ ਨੂੰ ਇੰਸਟਾਗ੍ਰਾਮ ਤੇ ਫ਼ਾਲੋ ਕਰਨਾ ਵੀ ਬੰਦ ਕਰ ਦਿੱਤਾ ਹੈ।
ਰੋਹਮਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਲਿਖਿਆ ਹੈ ਕਿ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਰਿਸ਼ਤੇ ਨੂੰ ਚਲਾਉਣ ਲਈ ਕਾਫੀ ਕੁਝ ਕਰ ਰਹੇ ਹੋ ਅਤੇ ਤੁਹਾਡਾ ਪਾਰਟਨਰ ਕੁਝ ਨਹੀਂ ਕਰ ਰਿਹਾ ਹੈ? ਠੀਕ ਹੈ! ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਆਪਣੇ ਪਾਰਟਨਰ ਲਈ ਜਿਹੜਾ ਕਰਦੇ ਹੋ ਉਹ ਤੁਹਾਡਾ ਫੈਸਲਾ ਹੈ। ਤੁਹਾਡੇ ਪਾਰਟਨਰ ਤੋਂ ਵੀ ਉਸੇ ਤਰ੍ਹਾਂ ਦੇ ਕਰਨ ਦੀ ਉਮੀਦ ਨਾ ਰੱਖੋ। ਉਨ੍ਹਾਂ ਲਈ ਉਹ ਚੀਜ਼ਾਂ ਕਰੋ ਜਿਹੜੀਆਂ ਤੁਸੀਂ ਸੱਚਮੁੱਚ ਉਨ੍ਹਾਂ ਲਈ ਕਰਨਾ ਚਾਹੁੰਦੇ ਹੋ। ਇਸ ਲਈ ਨਾ ਕਰੋ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਤੁਸੀਂ ਉਨ੍ਹਾਂ ਲਈ ਕਰ ਰਹੇ ਹੋ ਫਿਰ ਉਹ ਵੀ ਤੁਹਾਡੇ ਲਈ ਉਹੀ ਕਰੇ।
ਤੁਹਾਨੂੰ ਦੱਸੇ ਦੇਈਏ ਕਿ ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਸੋਸ਼ਲ ਮੀਡੀਆ ਦੁਆਰਾ ਇਕ ਦੂਜੇ ਨਾਲ ਮਿਲੇ ਸਨ। ਇਹ ਗੱਲ ਖੁੱਦ ਰੋਹਮਨ ਨੇ ਇਕ ਇੰਟਰਵੀਊ ਚ ਦੱਸੀ ਸੀ।
.