ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hrithik Roshan ਦੀ ਭੈਣ ਦੇ ਬਚਾਅ 'ਚ ਆਈ Sussanne Khan, ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ

 

ਅਦਾਕਾਰ ਰਿਤਿਕ ਰੋਸ਼ਨ (Hrithik Roshan) ਦੀ ਭੈਣ ਸੁਨੈਨਾ ਰੋਸ਼ਨ (Sunaina Roshan) ਨਾਲ ਇਸ ਸਮੇਂ ਚੱਲ ਰਹੇ ਪਰਿਵਾਰਕ ਤਣਾਅ ਵਿਚਕਾਰ ਹੁਣ ਰਿਤੀਕ ਦੀ ਸਾਬਕਾ ਪਤਨੀ ਸੁਜੈਨ ਖ਼ਾਨ (Sussanne Khan) ਉਨ੍ਹਾਂ ਦੇ ਬਚਾਅ ਵਿੱਚ ਸਾਹਮਣੇ ਆਈ ਹੈ। 


ਆਈਏਐੱਨਐਸ ਅਨੁਸਾਰ ਸੂਜੈਨ ਨੇ ਇੰਸਟਾਗ੍ਰਾਮ ਉੱਤੇ ਆਪਣੇ ਲਿਖੇ ਇਕ ਨੋਟ ਨੂੰ ਸ਼ੇਅਰ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਆਪਣੀ ਜ਼ਿੰਦਗੀ ਵਿੱਚ ਇਸ ਪਰਿਵਾਰ ਦੇ ਇਕ ਕਰੀਬੀ ਮੈਂਬਰ ਹੋਣ ਦੇ ਨਾਤੇ ਆਪਣੇ ਤਜਰਬਿਆਂ ਤੋਂ ਮੈਂ ਸੁਨੈਨਾ ਨੂੰ ਜਾਣਦੀ ਹਾਂ, ਉਹ ਇੱਕ ਬਹੁਤ ਹੀ ਪਿਆਰੀ, ਸਨੇਹਮਈ ਸ਼ਖ਼ਸ ਹੈ ਜੋ ਬਦਕਿਸਮਤੀ ਵਾਲੀ ਸਥਿਤੀ ਵਿੱਚ ਹੈ।

 

 

 
 
 
 
 
 
 
 
 
 
 
 
 
 
 

A post shared by Sussanne Khan (@suzkr) on

 

 

ਸੁਜੈਨ ਨੇ ਅੱਗੇ ਲਿਖਿਆ ਹੈ ਕਿ ਸੁਨੈਨਾ ਦੇ ਪਿਤਾ ਦੀ ਤਬੀਅਤ ਅਜੇ ਠੀਕ ਨਹੀਂ ਹੈ ਅਤੇ ਉਨ੍ਹਾਂ ਦੀ ਮਾਂ ਵੀ ਅਸੁਰੱਖਿਅਤ ਹੈ। ਕ੍ਰਿਪਾ ਪਰਿਵਾਰ ਦੇ ਇਸ ਮੁਸ਼ਕਲਨ ਸਮੇਂ ਦੀ ਇੱਜ਼ਤ ਕਰੋ, ਹਰ ਪਰਿਵਾਰ ਇੱਕ ਜਿਹੇ ਸਮੇਂ ਤੋਂ ਲੰਘਦਾ ਹੈ। ਇਸ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੱਕ ਜੁੜੇ ਰਹਿਣ ਦੇ ਚਲਦਿਆਂ ਮੈਂ ਇਹ ਕਹਿ ਰਹੀ ਹਾਂ।  

 

ਸੁਨੈਨਾ ਨੇ ਕਿਹਾ ਕਿ ਉਹ ਨਰਕ ਵਿੱਚ ਜੀਅ ਰਹੀ ਸੀ। ਸੁਨੈਨਾ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਜਹੁਨਮ ਵਿੱਚ ਜਿਉਣਾ ਜਾਰੀ ਹੈ। ਮੈਂ ਥੱਕ ਚੁੱਕੀ ਹਾਂ। ਇਨ੍ਹਾਂ ਸਭ ਵਿੱਚ ਮੈਂ ਕੰਗਨਾ ਨੂੰ ਆਪਣਾ ਸਮਰੱਥਨ ਦਿੰਦੀ ਹਾਂ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sussanne Khan Defended Hrithik Roshan