ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਉਧਵ ਠਾਕਰੇ ਨੇ ਅਹੁਦਾ ਸੰਭਾਲਣ ਤੋਂ ਬਾਅਦ ਕੈਬਨਿਟ ਦੀ ਪਹਿਲੀ ਮੀਟਿੰਗ 'ਚ ਮੁੰਬਈ ਮੈਟਰੋ ਨਾਲ ਸਬੰਧਤ ਇੱਕ ਮਹੱਤਵਪੂਰਨ ਫੈਸਲਾ ਲਿਆ ਸੀ। ਠਾਕਰੇ ਨੇ ਆਰੇ ਮੈਟਰੋ ਕਾਰ ਸ਼ੈੱਡ ਪ੍ਰਾਜੈਕਟ ਦਾ ਕੰਮ ਰੋਕਣ ਦੇ ਆਦੇਸ਼ ਜਾਰੀ ਕੀਤੇ ਸਨ। ਉਧਵ ਠਾਕਰੇ ਦੇ ਇਸ ਫੈਸਲੇ ਦੀ ਬਾਲੀਵੁਡ ਅਦਾਕਾਰ ਸਵਰਾ ਭਾਸਕਰ ਨੇ ਸ਼ਲਾਘਾ ਕੀਤੀ ਹੈ।
ਸਵਰਾ ਨੇ ਟਵੀਟ ਕਰ ਕੇ ਉਧਵ ਠਾਕਰੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕਰਦਿਆਂ ਲਿਖਿਆ, "ਦੇਰ ਨਾਲ ਹੀ ਸਹੀ, ਪਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਇਸ ਸ਼ਲਾਘਾਯੋਗ ਕਦਮ ਲਈ ਸ਼ਾਊਟ-ਆਊਟ।" ਜ਼ਿਕਰਯੋਗ ਹੈ ਕਿ ਮੁੰਬਈ ਦੀ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟ ਲਈ ਪ੍ਰਸ਼ਾਸਨ ਨੇ 2000 ਤੋਂ ਵੱਧ ਦਰੱਖਤ ਕੱਟ ਦਿੱਤੇ ਸਨ, ਜਿਸ ਕਾਰਨ ਕਾਫੀ ਰੋਸ ਪ੍ਰਦਰਸ਼ਨ ਹੋਇਆ ਸੀ। ਉਸ ਸਮੇਂ ਸ਼ਿਵਸੈਨਾ ਨੇ ਵੀ ਆਰੇ ਕਾਲੋਨੀ 'ਚ ਦਰੱਖਤਾਂ ਦੀ ਕਟਾਈ ਦਾ ਵਿਰੋਧ ਕੀਤਾ ਸੀ।
Belated.. but big shout out to @OfficeofUT #UddhavThackeray for this commendable move! #creditwheredue 🙌🏾🙌🏾🙌🏾🙌🏾🙌🏾🙌🏾 pic.twitter.com/SNrErYL2On
— Swara Bhasker (@ReallySwara) December 1, 2019
ਜ਼ਿਕਰਯੋਗ ਹੈ ਕਿ ਮੁੰਬਈ ਦੀ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟ ਬਣਾਉਣ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ। ਕਾਰਸ਼ੈੱਡ ਬਣਾਉਣ ਲਈ ਬੀ.ਐਮ.ਸੀ. ਕੋਲ 2000 ਤੋਂ ਵੱਧ ਦਰੱਖਤਾਂ ਦੀ ਕਟਾਈ ਦਾ ਆਦੇਸ਼ ਹੈ, ਜਿਸ ਦਾ ਆਮ ਤੋਂ ਲੈ ਕੇ ਖਾਸ ਸਾਰੇ ਲੋਕ ਵਿਰੋਧ ਕਰ ਰਹੇ ਹਨ। ਦੀਆ ਮਿਰਜਾ, ਮਨੋਜ ਵਾਜਪਾਈ, ਵਰੁਣ ਧਵਨ, ਆਲੀਆ ਭੱਟ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਦਰੱਖਤ ਕੱਟਣ ਦਾ ਵਿਰੋਧ ਕੀਤਾ ਸੀ।
ਜਿਸ ਦਿਨ ਬੀ.ਐਮ.ਸੀ. ਨੇ ਦਰੱਖਤ ਕੱਟਣੇ ਸ਼ੁਰੂ ਕੀਤੇ ਸਨ, ਉਸ ਦਿਨ ਭਾਰੀ ਗਿਣਤੀ 'ਚ ਲੋਕਾਂ ਨੇ ਆਰੇ ਕਾਲੋਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਵਿਰੋਧ ਕਰ ਰਹੇ ਲੋਕਾਂ 'ਚੋਂ ਕਰੀਬ 29 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।