ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਬਿੱਲ 'ਤੇ ਭੜਕੀ ਸਵਰਾ ਭਾਸਕਰ, ਕਿਹਾ - 'ਹੈਲੋ ਹਿੰਦੂ ਪਾਕਿਸਤਾਨ'

1 / 2ਨਾਗਰਿਕਤਾ ਬਿੱਲ 'ਤੇ ਭੜਕੀ ਸਵਰਾ ਭਾਸਕਰ, ਕਿਹਾ - 'ਹੈਲੋ ਹਿੰਦੂ ਪਾਕਿਸਤਾਨ'

2 / 2ਨਾਗਰਿਕਤਾ ਬਿੱਲ 'ਤੇ ਭੜਕੀ ਸਵਰਾ ਭਾਸਕਰ, ਕਿਹਾ - 'ਹੈਲੋ ਹਿੰਦੂ ਪਾਕਿਸਤਾਨ'

PreviousNext

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬੇਬਾਕ ਖਿਆਲਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਸਵਰਾ ਭਾਸਕਰ ਨੇ ਨਾਗਰਿਕਤਾ ਸੋਧ ਬਿੱਲ ਵਿਰੁੱਧ ਬੋਲਦਿਆਂ ਵਿਵਾਦਿਤ ਬਿਆਨ ਦਿੱਤਾ ਹੈ। ਸੋਮਵਾਰ ਦੇਰ ਰਾਤ ਲੋਕ ਸਭਾ 'ਚ ਨਾਗਰਿਕਤਾ ਸੋਧ ਬਿੱਲ 2019 ਪਾਸ ਹੋਣ ਤੋਂ ਬਾਅਦ ਸਵਰਾ ਨੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ।
 

ਸਵਰਾ ਭਾਸਕਰ ਨੇ ਟਵੀਟ ਕਰਕੇ ਲਿਖਿਆ, "(ਭਾਰਤ 'ਚ...) ਧਰਮ ਨਾਗਰਿਕਤਾ ਦਾ ਆਧਾਰ ਨਹੀਂ ਹੈ। ਧਰਮ ਭੇਦਭਾਵ ਦਾ ਆਧਾਰ ਨਹੀਂ ਹੋ ਸਕਦਾ। ਰਾਜ ਧਰਮ ਦੇ ਆਧਾਰ 'ਤੇ ਫੈਸਲਾ ਨਹੀਂ ਲੈ ਸਕਦਾ... ਨਾਗਰਿਕਤਾ ਸੋਧ ਬਿੱਲ ਨੇ ਮੁਸਲਮਾਨਾਂ ਨੂੰ ਸਪੱਸ਼ਟ ਰੂਪ ਨਾਲ ਬਾਹਰ ਰੱਖਿਆ ਹੈ... NRC/CAB ਪ੍ਰਾਜੈਕਟ 'ਚ ਜਿੰਨਾ ਦਾ ਪੁਨਰਜਨਮ ਹੋਇਆ ਹੈ। ਹਿੰਦੂ ਪਾਕਿਸਤਾਨ ਨੂੰ ਮੇਰਾ ਹੈਲੋ!"
 

ਜ਼ਿਕਰਯੋਗ ਹੈ ਕਿ ਲੋਕ ਸਭਾ ਨੇ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਜੈਨ, ਸਿੱਖ, ਬੋਧੀ, ਫਾਰਸੀ ਅਤੇ ਇਸਾਈ ਭਾਈਚਾਰੇ ਨੂੰ ਸ਼ਰਨਾਰਥੀ ਨਾਗਰਿਕਤਾ ਦੀ ਤਜਵੀਜ਼ ਹੈ। ਵਿਰੋਧੀ ਧਿਰ ਨੇ ਲੋਕ ਸਭਾ 'ਚ ਪੂਰੇ ਜ਼ੋਰ ਨਾਲ ਇਸ ਬਿੱਲ ਦਾ ਵਿਰੋਧ ਕੀਤਾ ਪਰ 7 ਘੰਟੇ ਤੱਕ ਚੱਲੀ ਤਿੱਖੀ ਬਹਿਸ ਤੋਂ ਬਾਅਦ ਆਖਿਰਕਾਰ ਇਹ ਪਾਸ ਲੋਕ ਸਭਾ 'ਚ ਪਾਸ ਹੋ ਗਿਆ। ਬਿੱਲ ਦੇ ਪੱਖ 'ਚ 311 ਤੇ ਵਿਰੋਧੀ ਧਿਰ 'ਚ 80 ਵੋਟਾਂ ਪਈਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swara Bhaskar slams centre on Citizenship Amendment Bill