ਸਵਰਾ ਭਾਸਕਰ (Swara Bhasker) ਅੱਜ ਕੱਲ੍ਹ ਬ੍ਰੇਕ-ਅੱਪ ਦੀਆਂ ਖ਼ਬਰਾਂ ਚ ਬਣੀ ਹੋਈ ਹਨ। ਹਾਲ ਹੀ ਸਵਰਾ ਭਾਸਕਰ ਦਾ ਪ੍ਰੇਮੀ ਹਿਮਾਂਸ਼ੂ ਸ਼ਰਮਾ (Himanshu Sharma) ਨਾਲ ਬ੍ਰੇਕ-ਅੱਪ ਹੋ ਗਿਆ ਹੈ। ਦੋਨਾਂ ਨੇ 5 ਸਾਲ ਮਗਰੋਂ ਬ੍ਰੇਕ-ਅਪ ਕੀਤਾ ਹੈ। ਦੋਨਾਂ ਨੇ ਆਪਣੇ ਰਿ਼ਸ਼ਤੇ ਦਾ ਐਲਾਨ 2016 ਚ ਕੀਤਾ ਸੀ।
ਸਵਰਾ ਭਾਸਕਰ ਤੇ ਉਨ੍ਹਾਂ ਨੇ ਪ੍ਰੇਮੀ ਨੇ ਹੁਣ ਆਪੋ ਆਪਦੇ ਰਾਹ ਵੱਖ ਕਰ ਲਏ ਹਨ। ਦੋਵਿਆਂ ਦਾ ਵੱਖੋ ਵੱਖ ਹੋਣਾ ਸਹਿਮਤੀ ਨਾਲ ਹੋਇਆ ਹੈ। ਦੋਨਾਂ ਦੀ ਮੁਲਾਕਾਤ ਫ਼ਿਲਮ ਤਨੁ ਵੈਡਸ ਮਨੁ ਦੀ ਸ਼ੂਟਿੰਗ ਦੌਰਾਨ ਹੋਈ ਸੀ, ਇਸ ਫ਼ਿਲਮ ਚ ਸਵਰਾ ਕੰਮ ਰਹੀ ਸਨ। ਸਵਰਾ ਆਖਰੀ ਵਾਰ ਫ਼ਿਲਮ ਵੀਰੇ ਦੀ ਵੈਡਿੰਗ ਚ ਨਜ਼ਰ ਆਈ ਸਨ।
ਪਿਛਲੇ ਸਾਲ ਸਵਰਾ ਯੂਰਪੀਅਨ ਟੂਰ ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰੇਮੀ ਹਿਮਾਂਸ਼ੂ ਨਾਲ ਇਕ ਫ਼ੋਟੋ ਸਾਂਝੀ ਕੀਤੀ ਸੀ। ਫ਼ੋਟੋ ਸ਼ੇਅਰ ਕਰਦਿਆਂ ਸਵਰਾ ਨੇ ਲਿਖਿਆ ਸੀ ਕਿ ਜਦੋਂ ਤੁਹਾਡੀ ਗਰਲਫ਼੍ਰੈਂਡ ਘੁੰਮਣ ਲਈ ਜਾਣ ਦੀ ਜ਼ਿੱਤ ਕਰੇ ਅਤੇ ਉਸ ਦੇ ਬਾਅਦ ਸੈਲਫ਼ੀ ਲੈਣ ਲਈ ਵੀ ਤੁਹਾਨੂੰ ਮਜਬੂਰ ਕਰੇ।
.
.