ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ATM Fraud ਦਾ ਸ਼ਿਕਾਰ ਹੋਇਆ ਇਹ ਅਦਾਕਾਰ, 50 ਹਜ਼ਾਰ ਦਾ ਲੱਗਾ ਚੂਨਾ

 

ਆਮ ਲੋਕਾਂ ਦੀ ਤਰ੍ਹਾਂ ਬਾਲੀਵੁੱਡ ਸਿਤਾਰਿਆਂ ਨਾਲ ਏਟੀਐਮ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ, ਏਟੀਐਮ ਧੋਖਾਧੜੀ ਦਾ ਮਾਮਲਾ ਸਵਰਾਗਿਨੀ ਫੇਮ ਅਭਿਨੇਤਾ ਨਮੀਸ਼ ਤਨੇਜਾ ਨਾਲ ਸਾਹਮਣੇ ਆਇਆ ਹੈ। ਦਰਅਸਲ, ਕਿਸੇ ਨੇ ਨਮੀਸ਼ ਤਨੇਜਾ ਦੇ ਏਟੀਐਮ ਵਿੱਚੋਂ 50 ਹਜ਼ਾਰ ਰੁਪਏ ਕੱਢ ਲਏ।

 


ਹੋਇਆ ਇੰਝ ਕਿ ਨਮੀਸ਼ ਤਨੇਜਾ ਸਿਨੇਮਾਘਰ ਵਿੱਚ ਫ਼ਿਲਮ ਵੇਖ ਰਹੇ ਸਨ। ਤਾਂ ਉਦੋਂ ਉਨ੍ਹਾਂ ਕੋਲ ਇੱਕ ਅਣਜਾਣ ਨੰਬਰ ਤੋਂ ਕਈ ਸਾਰੀਆਂ ਮਿਸਡ ਕਾਲਾਂ ਆਈਆਂ। ਕਾਲ ਬੈਕ ਕਰਨ 'ਤੇ  ਪਤਾ ਚੱਲਿਆ ਕਿ ਉਨ੍ਹਾਂ ਨੂੰ ਕੋਈ ਵਿਅਕਤੀ ਡੈਬਿਟ ਕਾਰਡ ਨੂੰ ਬਲਾਕ ਕਰਨ ਦੀ ਜਾਣਕਾਰੀ ਦੇ ਰਿਹਾ ਹੈ। ਇੰਨੇ ਵਿੱਚ ਨਮੀਸ਼ ਨੂੰ 5 ਸੁਨੇਹੇ ਆਉਂਦੇ ਹਨ, ਜਿਸ ਵਿੱਚ ਲਿਖਿਆ ਹੈ ਕਿ 10 ਹਜ਼ਾਰ 5 ਵਾਰ ਬੈਂਕ ਖਾਤੇ ਵਿੱਚੋਂ ਕੱਢੇ ਗਏ ਹਨ।

 

ਸਾਰੇ ਮਾਮਲੇ ਬਾਰੇ ਪਤਾ ਲਗਾਉਣ ਲਈ ਨਮੀਸ਼ ਨੇ ਮੁੰਬਈ ਦੇ ਅੰਬੋਲੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਹੈ। ਪਰ ਇਹ ਰਾਹਤ ਦੀ ਗੱਲ ਹੈ ਕਿ ਬੈਂਕ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨਾਲ ਅਜਿਹਾ ਹੋਇਆ ਹੈ। ਇਹ ਭੁਗਤਾਨ ਬੈਂਕ ਹੀ ਕਰੇਗਾ।

 

ਤੁਹਾਨੂੰ ਦੱਸ ਦੇਈਏ ਕਿ ਨਮੀਸ਼ ਨਾਲ ਇਹ ਘਟਨਾ ਗਣੇਸ਼ ਚਤੁਰਥੀ ਦੇ ਵਾਪਰੀ ਹੈ। ਨਮੀਸ਼ ਤਨੇਜਾ ਇਕ ਮਸ਼ਹੂਰ ਟੀਵੀ ਅਦਾਕਾਰ ਹਨ। ਉਨ੍ਹਾਂ ਦਾ ਨਵਾਂ ਸ਼ੋਅ ਵਿਦਿਆ ਜਲਦ ਹੀ ਪ੍ਰਸਾਰਿਤ ਹੋਣ ਜਾ ਰਿਹਾ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swaragini fame actor Namish Taneja trapped in an ATM Fraud