ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Saand Ki Aankh: ਤਾਪਸੀ ਅਤੇ ਭੂਮੀ ਨੇ ਕੀਤਾ ਕਮਾਲ, ਪਹਿਲੇ ਦਿਨ ਫ਼ਿਲਮ ਨੇ ਕਮਾਏ ਇੰਨੇ ਕਰੋੜ

ਇਸ ਵਾਰ ਦਿਵਾਲੀ ਮੌਕੇ 4 ਵੱਡੀਆਂ ਫ਼ਿਲਮਾਂ ਹਾਊਸਫੁਲ 4, ਸਾਂਡ ਕੀ ਆਂਖ ਅਤੇ ਮੇਡ ਇਨ ਚਾਇਨਾ ਰਿਲੀਜ਼ ਹੋਈਆਂ ਹਨ। ਕਾਫ਼ੀ ਸਾਲ ਬਾਅਦ ਬਾਕਸ ਆਫਿਸ 'ਤੇ ਬਹੁਤ ਸਾਰੇ ਵੱਡੇ ਟਾਕਰੇ ਵੇਖਣ ਨੂੰ ਮਿਲੇ ਹਨ। 

 

ਤਾਪਸੀ ਪਨੂੰ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ 'ਸਾਂਡ ਕੀ ਆਂਖ' ਦੀ ਗੱਲ ਕਰੀਏ ਤਾਂ ਉਸ ਨੂੰ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਥੇ, ਫ਼ਿਲਮ ਦੀ ਕਮਾਈ ਨੂੰ ਲੈ ਕੇ ਵੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 4.5 ਕਰੋੜ ਨੇੜੇ ਦੀ ਕਮਾਈ ਕੀਤੀ ਹੈ।

 

ਦੱਸਣਯੋਗ ਹੈ ਕਿ ਤਾਪਸੀ ਅਤੇ ਭੂਮੀ ਨੇ ਇਸ ਫ਼ਿਲਮ ਲਈ ਬਹੁਤ ਜ਼ੋਰ ਸ਼ੋਰ ਨਾਲ ਪ੍ਰਮੋਸ਼ਨ ਕੀਤਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਯੂਪੀ ਦੇ ਬਾਗਪਤ ਦੀ ਚੰਦਰੋ ਤੋਮਰ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਆਧਾਰਤ ਹੈ। ਹੁਣ 3-4 ਦਿਨਾਂ ਦੀਆਂ ਛੁੱਟੀਆਂ ਦਾ ਫ਼ਿਲਮ ਦੀ ਕਮਾਈ 'ਤੇ ਚੰਗਾ ਪ੍ਰਭਾਵ ਪੈ ਸਕਦਾ ਹੈ। ਫ਼ਿਲਮ ਦੀ ਕਮਾਈ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ।

 

ਫ਼ਿਲਮ ਵਿੱਚ ਵਿਨੀਤ ਕੁਮਾਰ ਸਿੰਘ ਅਤੇ ਪ੍ਰਕਾਸ਼ ਝਾਅ, ਤਾਪਸੀ ਅਤੇ ਭੂਮੀ ਵੀ ਹਨ। ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਨੰਦਾਨੀ ਨੇ ਕੀਤਾ ਹੈ। ਜੇਕਰ ਤੁਸੀਂ ਫ਼ਿਲਮ 'ਹਾਊਸਫੁੱਲ 4' ਦੇ ਬਾਕਸ ਆਫਿਸ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ ਕਰੀਬ 20 ਕਰੋੜ ਦੀ ਕਮਾਈ ਕੀਤੀ ਹੈ। 

 

ਅਕਸ਼ੈ ਕੁਮਾਰ ਦੀ ਮਲਟੀਸਟਾਰਰ ਫ਼ਿਲਮ ਵਿੱਚ ਉਨ੍ਹਾਂ ਨਾਲ ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸਨਨ, ਕ੍ਰਿਤੀ ਖਰਬੰਦਾ, ਪੂਜਾ ਹੇਗੜੇ, ਚੰਕੀ ਪਾਂਡੇ ਅਤੇ ਜੌਨੀ ਲੀਵਰ ਵੀ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:taapsee pannu and bhumi pednekar saand ki aankh first day box office collection