ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਪਸੀ ਪੰਨੂੰ ਦੀ ਫ਼ਿਲਮ 'ਗੇਮ ਓਵਰ' ਦੀ ਸਕਰੀਨਿੰਗ 'ਚ ਪੁੱਜੇ ਇਹ ਸਿਤਾਰੇ

 

ਤਾਪਸੀ ਪੰਨੂੰ ਦੀ ਫ਼ਿਲਮ 'ਗੇਮ ਓਵਰ' ਜੂਨ 14 ਨੂੰ ਰਿਲੀਜ਼ ਹੋਣ ਵਾਲੀ ਹੈ। ਮੰਗਲਵਾਰ ਨੂੰ ਫ਼ਿਲਮ ਦਾ ਸਕ੍ਰੀਨਿੰਗ ਰੱਖੀ ਗਈ ਸੀ ਜਿਸ ਵਿਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ।

 

ਦੱਸਣਯੋਗ ਹੈ ਕਿ ਇਹ ਫ਼ਿਲਮ ਤਾਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਤਾਪਸੀ ਸ਼ੂਟਿੰਗ ਵਿਚਕਾਰ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਇੰਨਾ ਹੀ ਨਹੀਂ, ਉਸ ਦੀ ਇੱਕ ਫ਼ੋਟੋ ਨੇ ਤਾਂ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾ ਦਿੱਤਾ ਸੀ।

 

ਦਰਅਸਲ, ਕੁਝ ਦਿਨ ਪਹਿਲਾਂ ਤਾਪਸੀ ਨੇ ਆਪਣੀ ਹੱਥ ਦੀ ਇੱਕ ਫ਼ੋਟੋ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਦੇ ਹੱਥ ਵਿੱਚ ਸੱਟ ਲੱਗੀ ਦਿਖਾਈ ਦੇ ਰਹੀ ਸੀ। ਉਨ੍ਹਾਂ ਦੇ ਇਸ ਫ਼ੋਟੋ ਦੇ ਵਾਇਰਲ ਹੋਣ ਤੋਂ ਬਾਅਦ ਫੈਨ ਬਹੁਤ ਪ੍ਰੇਸ਼ਾਨ ਹੋ ਗਏ ਸਨ। ਸਾਰੇ ਉਸ ਨੂੰ ਪੁੱਛ ਰਹੇ ਸਨ ਕਿ ਉਸ ਨੂੰ ਸੱਚਮੁੱਚ ਹੀ ਸੱਟ ਲੱਗੀ ਹੈ ਜਾਂ ਉਹ ਮੈਕਅਪ ਹੈ।

 

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਦੀ ਅਗਲੀ ਫ਼ਿਲਮ 'ਗੇਮ ਓਵਰ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ। ਇਹ ਇੱਕ ਸਾਇਕਲੋਜੀਕਲ ਥ੍ਰਿਲਰ ਫ਼ਿਲਮ ਹੈ, ਜੋ ਕਿ ਤਾਮਿਲ, ਤੇਲਗੂ ਅਤੇ ਹਿੰਦੀ ਵਿੱਚ 14 ਜੂਨ, 2019 ਨੂੰ ਰਿਲੀਜ਼ ਹੋਵੇਗੀ। ਇਸ ਨੂੰ ਅਸ਼ਵਿਨ ਸਰਵਾਨਨ ਨੇ ਡਾਇਰੈਕਟ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:taapsee pannu starrer game over special screening in mumbai