ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਪਸੀ ਪੰਨੂੰ ਦੀ 'ਥੱਪੜ' ਦਾ ਦਮਦਾਰ ਟ੍ਰੇਲਰ ਜਾਰੀ

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਦੀ ਫਿਲਮ 'ਥੱਪੜ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 54 ਸਕਿੰਡ ਦੇ ਇਸ ਟ੍ਰੇਲਰ 'ਚ ਤਾਪਸੀ ਇੱਕ ਵਕੀਲ ਦੇ ਨਾਲ ਕਮਰੇ 'ਚ ਵਿਖਾਈ ਦੇਵੇਗੀ, ਜਿੱਥੇ ਵਕੀਲ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੀ ਹੈ। ਵਕੀਲ ਤਾਪਸੀ ਪੰਨੂੰ ਨੂੰ ਪੁੱਛਦੀ ਹੈ ਕਿ ਕੀ ਸਿਰਫ ਇੱਕ ਥੱਪੜ ਕਾਰਨ ਉਹ ਆਪਣੇ ਪਾਰਟਨਰ ਤੋਂ ਵੱਖ ਹੋਣਾ ਚਾਹੁੰਦੀ ਹੈ ਤਾਂ ਤਾਪਸੀ ਬੇਬਾਕੀ ਨਾਲ ਜਵਾਬ ਦਿੰਦੀ ਹੈ ਕਿ ਹਾਂ ਕਿਉਂਕਿ ਉਹ ਥੱਪੜ ਨਹੀਂ ਮਾਰ ਸਕਦਾ।
 

ਤਾਪਸੀ ਦਾ ਇਹ ਟ੍ਰੇਲਰ ਸਮਾਜ ਦੀਆਂ ਬੁਰਾਈਆਂ ਅਤੇ ਸੋਚ 'ਤੇ ਕਰਾਰਾ ਥੱਪੜ ਹੈ। ਲੜਕੀਆਂ ਤਲਾਨ ਨਹੀਂ ਲੈ ਸਕਦੀਆਂ, ਲੈ ਵੀ ਲਿਆ ਤਾਂ ਜ਼ਿੰਦਗੀਭਰ ਉਨ੍ਹਾਂ ਦੇ ਨਾਂ ਦੇ ਪਿੱਛੇ ਤਲਾਕਸ਼ੁਦਾ ਦਾ ਟੈਗ ਲੱਗ ਜਾਵੇਗਾ। ਲੜਕੀਆਂ ਨੂੰ ਕਿਸੇ ਵੀ ਹਾਲ 'ਚ ਐਡਜਸਟ ਕਰਨਾ ਚਾਹੀਦਾ ਹੈ। ਲੜਕੀਆਂ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ। ਇਹ ਉਹ ਟੈਗ ਲਾਈਨਜ਼ ਹਨ, ਜੋ ਔਰਤਾਂ ਵਿਰੁੱਧ ਸਾਡੇ ਸਮਾਜ ਦਾ ਰਵੱਈਆ ਸਾਹਮਣੇ ਲਿਆਉਂਦੀਆਂ ਹਨ। 
 

ਟ੍ਰੇਲਰ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਤਾਪਸੀ ਆਪਣੇ ਪਤੀ ਨਾਲ ਜ਼ਿੰਦਗੀ ਦਾ ਮਜ਼ਾ ਲੈ ਰਹੀ ਹੁੰਦੀ ਹੈ ਕਿ ਇੱਕ ਦਿਨ ਉਸ ਦਾ ਪਤੀ ਉਸ ਨੂੰ ਪਾਰਟੀ 'ਚ ਸਭ ਦੇ ਸਾਹਮਣੇ ਥੱਪੜ ਮਾਰਦਾ ਹੈ ਅਤੇ ਇਸ ਤੋਂ ਬਾਅਦ ਤਾਪਸੀ ਦੀ ਪੂਰੀ ਕਹਾਣੀ ਬਦਲ ਜਾਂਦੀ ਹੈ।
 

ਤਾਪਸੀ ਇਸ ਘਟਨਾ ਤੋਂ ਬਾਅਦ ਆਪਣੇ ਪਤੀ ਤੋਂ ਦੂਰ ਰਹਿਣਾ ਚਾਹੁੰਦੀ ਹੈ। ਪਰ ਹਰ ਕੋਈ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਹ ਇਕ ਥੱਪੜ ਕਾਰਨ ਉਨ੍ਹਾਂ ਦਾ ਰਿਸ਼ਤਾ ਕਿਉਂ ਤੋੜ ਰਹੀ ਹੈ। ਇਸ ਥੱਪੜ ਦੀ ਕਹਾਣੀ ਦਾ ਅੰਤ ਕੀ ਹੋਵੇਗਾ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਟ੍ਰੇਲਰ ਦਾ ਅੰਤਮ ਡਾਇਲਾਗ ਕਾਫ਼ੀ ਜਬਰਦਸਤ ਹੈ ਜੋ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗ। ਉਹ ਹੈ, "ਉਸ ਨੇ ਮੈਨੂੰ ਪਹਿਲੀ ਵਾਰ ਮਾਰਿਆ, ਉਹ ਮਾਰ ਨਹੀਂ ਸਕਦਾ। ਬੱਸ ਇੰਨੀ ਜਿਹੀ ਗੱਲ ਹੈ ਅਤੇ ਮੇਰੀ ਪਟੀਸ਼ਨ ਵੀ।"
 

ਇਹ ਫਿਲਮ 28 ਫਰਵਰੀ 2020 ਨੂੰ ਰਿਲੀਜ਼ ਹੋਵੇਗੀ।

 

ਦੇਖੋ ਟ੍ਰੇਲਰ -

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:taapsee pannu starrer thappad trailer is out watch video